ਮਸ਼ਹੂਰ ਅਦਾਕਾਰ ਗੁਰਚਰਨ ਸਿੰਘ ਚੰਨੀ ਦਾ ਕੋਰੋਨਾ ਵਾਇਰਸ ਨਾਲ ਦੇਹਾਂਤ

written by Rupinder Kaler | May 20, 2021

ਮਸ਼ਹੂਰ ਅਦਾਕਾਰ ਗੁਰਚਰਨ ਸਿੰਘ ਚੰਨੀ ਦਾ ਦੇਹਾਂਤ ਹੋ ਗਿਆ । ਕੁਝ ਦਿਨ ਪਹਿਲਾਂ ਹੀ ਉਹ ਕੋਰੋਨਾ ਪਾਜਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ ਸੀ । ਇੱਥੇ ਹੀ ਉਹਨਾਂ ਆਖਰੀ ਆਖਰੀ ਸਾਹ ਲਏ। ਉਹਨਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ ।

Pic Courtesy: facebook
ਹੋਰ ਪੜ੍ਹੋ : ਗੈਰੀ ਸੰਧੂ ਦੀ ਜ਼ਿੰਦਗੀ ’ਚ ਆਈ ਕੋਈ ਨਵੀਂ ਕੁੜੀ, ਵੀਡੀਓ ਵਿੱਚ ਗੈਰੀ ਨੇ ਕਬੂਲਿਆ ਰਿਸ਼ਤਾ
Pic Courtesy: facebook
ਗੁਰਚਰਨ ਸਿੰਘ ਚੰਨੀ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਸਾਬਕਾ ਮੁਖੀ ਅਤੇ ਸੇਵਾ ਡਰਾਮਾ ਰਿਪੋਰਟਰੀ ਕੰਪਨੀ ਦੇ ਨਿਰਦੇਸ਼ਕ ਸਨ। ਉਹ ਪਿਛਲੇ ਚਾਰ ਦਹਾਕਿਆਂ ਤੋਂ ਥਿਏਟਰ ਨਾਲ ਜੁੜੇ ਹੋਏ ਸਨ । ਇਸ ਤੋਂ ਇਲਾਵਾ ਉਹਨਾਂ ਨੇ ਛੋਟੇ ਪਰਦੇ ਤੇ ਫ਼ਿਲਮਾਂ ਵਿੱਚ ਵੀ ਕੰਮ ਕੀਤਾ।
Pic Courtesy: facebook
ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਪਾਰਟਮੈਂਟ ਆਫ ਇੰਡੀਅਨ ਥਿਏਟਰ, ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ, ਸਮੇਤ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਦੇ ਪੁਰਾਣੇ ਵਿਦਿਆਰਥੀ ਸਨ। ਗੁਰਚਰਨ ਸਿੰਘ ਚੰਨੀ ਨੇ ‘ਪੰਜਾਬ 1984’ ਅਤੇ ‘ਸ਼ਰੀਕ’ ਫਿਲਮ ਵਿਚ ਅਦਾਕਾਰ ਵਜੋਂ ਕੰਮ ਕੀਤਾ ਹੈ।

0 Comments
0

You may also like