
ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ (Anurag Kashyap )ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਅਕਸਰ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਨ ।ਅਨੁਰਾਗ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਵੱਡੇ ਸਮਰਥਕ ਰਹੇ ਹਨ । ਉਹਨਾਂ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ।ਇਹੀ ਨਹੀਂ ਅਨੁਰਾਗ ਕਸ਼ਯਪ (Anurag Kashyap )ਨੇ ਹਰਿਆਣਾ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ਼ ‘ਤੇ ਵਿਰੋਧ ਜਤਾਉਂਦੇ ਹੋਏ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਤਸਵੀਰ ਨੂੰ ਅਪਡੇਟ ਕੀਤਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਿਆਣਾ ਦੇ ਕਰਨਾਲ ਸ਼ਹਿਰ ਵਿੱਚ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਦੇ ਸਮੂਹ ਉੱਤੇ ਲਾਠੀਚਾਰਜ (Lathicharge ) ਕੀਤਾ ਗਿਆ ਸੀ ।
ਹੋਰ ਪੜ੍ਹੋ :
ਦਿਲਜੀਤ ਦੋਸਾਂਝ ਦੇ ਗੀਤ ‘ਤੇ ਇਸ ਬਜ਼ੁਰਗ ਜੋੜੇ ਨੇ ਕੀਤਾ ਡਾਂਸ, ਵੀਡੀਓ ਗਾਇਕ ਨੇ ਕੀਤਾ ਸਾਂਝਾ

ਇਸ ਘਟਨਾ ਦੌਰਾਨ ਹਰਿਆਣਾ ਪੁਲਿਸ ਅਤੇ ਅਧਿਕਾਰੀਆਂ ਦਾ ਬੇਰਹਿਮ ਅਤੇ ਵਹਿਸ਼ੀ ਵਤੀਰਾ ਹਰ ਇੱਕ ਨੇ ਦੇਖਿਆ ਸੀ । ਇਸ ਦੌਰਾਨ ਬਹੁਤ ਸਾਰੇ ਕਿਸਾਂਨਾ ਦੇ ਸਿਰ ਪਾਟ ਗਏ ਸਨ ਦੇ ਬਹੁਤ ਸਾਰਿਆਂ ਨੂੰ ਗੰਭੀਰ ਸੱਟਾਂ ਵੀ ਵੱਜੀਆਂ ਸਨ । ਜਿਸ ਦੇ ਵਿਰੋਧ ਵਿੱਚ ਅਨੁਰਾਗ (Anurag Kashyap )ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ । ਅਨੁਰਾਗ ਕਸ਼ਯਪ (Anurag Kashyap )ਨੇ ਇੱਕ ਬਜ਼ੁਰਗ ਕਿਸਾਨ ਦੀ ਤਸਵੀਰ ਲਗਾਈ ਜਿਸ ਦੇ ਲਾਠੀਚਾਰਜ (Lathicharge ) ਦੌਰਾਨ ਉਸ ਦੇ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ ਸਨ।

ਬਜ਼ੁਰਗ ਕਿਸਾਨ ਦੀ ਤਸਵੀਰ ਬਹੁਤ ਵਾਇਰਲ ਹੋਈ ਅਤੇ ਹੁਣ ਅਨੁਰਾਗ ਕਸ਼ਯਪ ਤੱਕ ਵੀ ਪਹੁੰਚ ਗਈ ਹੈ ।ਅਨੁਰਾਗ ਕਸ਼ਯਪ ਉਨ੍ਹਾਂ ਕੁਝ ਵੱਡੇ ਲੋਕਾਂ ਵਿੱਚੋਂ ਇੱਕ ਹਨ ਜੋ ਸਰਕਾਰ ਦੇ ਵਿਰੁੱਧ ਆਵਾਜ਼ ਉਠਾਉਣ ਤੋਂ ਨਹੀਂ ਡਰਦੇ ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਗਲਤ ਹੈ ਤਾਂ ੳੇੁਹ ਸਰਕਾਰ ਦੇ ਖਿਲਾਫ ਡਟ ਜਾਂਦੇ ਹਨ ।