ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਖਿਆਮ ਦੀ ਪਤਨੀ ਜਗਜੀਤ ਕੌਰ ਦਾ ਦਿਹਾਂਤ

written by Shaminder | August 16, 2021

ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਖਿਆਮ (Khayyam) ਦੀ ਪਤਨੀ ਜਗਜੀਤ ਕੌਰ (Jagjit Kaur) ਦਾ ਦਿਹਾਂਤ ਹੋ ਗਿਆ ਹੈ । ਉਹ 93 ਸਾਲ ਦੀ ਸੀ, ਖਿਆਮ ਦੇ ਦਿਹਾਂਤ ਤੋਂ ਬਾਅਦ ਜਗਜੀਤ ਕੌਰ ਇੱਕਲੀ ਰਹਿ ਗਈ ਸੀ। ਉਸ ਦਾ ਇੱਕ ਪੁੱਤਰ ਸੀ ਜਿਸ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ ।ਹੁਣ ਉਨ੍ਹਾਂ ਦੇ ਪਰਿਵਾਰ ‘ਚ ਕੋਈ ਵੀ ਨਹੀਂ ਬਚਿਆ ਹੈ ।

khyam,,-min Image From Google

ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਆਪਣੀ ਫ਼ਿਲਮ ‘ਜੇ ਜੱਟ ਵਿਗੜ ਗਿਆ’ ਦੇ ਸੈੱਟ ਤੋਂ ਸਾਂਝੀ ਕੀਤੀ ਤਸਵੀਰ 

ਜਗਜੀਤ ਨੇ ਖਿਆਮ ਸਾਹਿਬ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ । ਮੀਡੀਆ ਰਿਪੋਟਸ ਮੁਤਾਬਿਕ ਦੋਵਾਂ ਦੀ ਮੁਲਾਕਾਤ ਦਾਦਰ ਰੇਲਵੇ ਸਟੇਸ਼ਨ ‘ਤੇ ਹੋਈ ਸੀ, ਉਦੋਂ ਜਗਜੀਤ ਕੌਰ ਨੇ ਖਿਆਮ ਸਾਹਿਬ ਨੂੰ ਇਕ ਸਟਾਕਰ ਸਮਝ ਲਿਆ ਸੀ ਤੇ ਉਹ ਉਨ੍ਹਾਂ ਤੋਂ ਪਿੱਛਾ ਛੁਡਾਉਣ ਲਈ ਤੇਜ਼ ਰਫ਼ਤਾਰ 'ਚ ਆਪਣੀ ਦਿਸ਼ਾ ਵੱਲ ਵਧਦੀ ਜਾ ਰਹੀ ਸਨ।

jagjit,,-min Image From Google

ਜਦੋਂ ਦੋਵਾਂ ਦਾ ਸਾਹਮਣਾ ਹੋਇਆ ਤਾਂ ਖਿਆਮ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਮਿਊਜ਼ਿਕ ਕੰਪੋਜ਼ਰ ਹਨ ਤੇ ਫਿਰ ਜਾ ਕੇ ਜਗਜੀਤ ਕੌਰ ਦੇ ਸਾਹ ਵਿਚ ਸਾਹ ਆਇਆ

 

View this post on Instagram

 

A post shared by Viral Bhayani (@viralbhayani)


ਖਿਆਮ ਤੇ ਜਗਜੀਤ ਕੌਰ ਦੀ ਜੁਗਲਬੰਦੀ ਕਮਾਲ ਦੀ ਸੀ, ਖਿਆਮ ਸਾਹਿਬ ਦਾ ਮਿਊਜ਼ਿਕ ਤੇ ਜਗਜੀਤ ਕੌਰ ਦੀ ਆਵਾਜ਼, ਦੋਵੇਂ ਜਦੋਂ ਮਿਲ ਜਾਂਦੇ ਸਨ, ਤਾਂ ਕੀ ਕਹਿਣੇ ਹੁੰਦੇ ਸਨ।ਦੋਵਾਂ ਨੇ ਆਪਣੀ ਜਾਇਦਾਦ ਟਰੱਸਰ ਦੇ ਨਾਂਅ ਕੀਤੀ ਹੋਈ ਹੈ ਜੋ ਕਿ ਜ਼ਰੂਰਤਮੰਦ ਲੋਕਾਂ ਲਈ ਬਣਾਈ ਗਈ ਹੈ ।

 

0 Comments
0

You may also like