ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਕੀਤੀਆਂ ਕਲਿੱਕ, ਗਲੈਮਰਸ ਅਵਤਾਰ ਨੇ ਛੇੜੀ ਚਰਚਾ

written by Rupinder Kaler | June 28, 2021

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਅੱਜ ਹਰ ਪਾਸੇ ਛਾਈ ਹੋਈ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਦਾ ਇੱਕ ਫੋਟੋਸ਼ੂਟ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ। ਜਿਸ ਦਾ ਇੱਕ ਬੀਟੀਐਸ ਵੀਡੀਓ ਡੱਬੂ ਰਤਨਾਨੀ ਨੇ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਹੈ ।

Pic Courtesy: twitter
ਹੋਰ ਪੜ੍ਹੋ : ਅੰਮ੍ਰਿਤ ਮਾਨ ਅਤੇ ਦੀਪਕ ਢਿੱਲੋਂ ਜਲਦ ਲੈ ਕੇ ਆ ਰਹੇ ਹਨ ਕੁਝ ਨਵਾਂ, ਦੀਪਕ ਢਿੱਲੋਂ ਨੇ ਸਾਂਝੀ ਕੀਤੀ ਤਸਵੀਰ
Pic Courtesy: twitter
ਇਸ ਵੀਡੀਓ 'ਚ ਸ਼ਹਿਨਾਜ਼ ਬਹੁਤ ਹੀ ਗਲੈਮਰਸ ਅਵਤਾਰ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਜਾਂਦਾ ਹੈ ।ਇਸ ਫੋਟੋਸ਼ੂਟ 'ਚ ਸ਼ਹਿਨਾਜ਼ ਖੁੱਲ੍ਹੇ ਵਾਲਾਂ 'ਚ ਕਾਫੀ ਹੌਟ ਅਤੇ ਸ਼ਾਨਦਾਰ ਲੱਗ ਰਹੀ ਹੈ। ਡਰੈੱਸ ਦੀ ਗੱਲ ਕਰੀਏ ਤਾਂ ਇਸ 'ਚ ਉਸ ਨੇ ਵ੍ਹਾਈਟ ਕਲਰ ਦੀ ਸ਼ਰਟ ਅਤੇ ਮਲਟੀਕਲਰ ਪੈਂਟ ਦੇ ਨਾਲ ਬਲੈਕ ਹੀਲਸ ਵੀ ਕੈਰੀ ਕੀਤੀਆਂ ਹਨ।
Pic Courtesy: twitter
ਜੋ ਉਸਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ। ਵੀਡੀਓ ਵਿੱਚ ਸ਼ਹਿਨਾਜ਼ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਡੱਬੂ ਰਤਨਾਨੀ ਉਸ ਦੀਆਂ ਫੋਟੋਆਂ ਕਲਿਕ ਕਰ ਰਿਹਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਲਗਾਤਾਰ ਸਫਲਤਾ ਦੀ ਪੌੜੀਆਂ ਚੜ੍ਹ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹੈ।

0 Comments
0

You may also like