ਮਸ਼ਹੂਰ ਫ਼ਿਲਮ ਕ੍ਰੀਟਿਕ ਕੌਸ਼ਿਕ LM ਦਾ 35 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ, ਅਦਾਕਾਰਾਂ ਨੇ ਪ੍ਰਗਟਾਇਆ ਸੋਗ

written by Pushp Raj | August 16, 2022

film critic Kaushik LM died: ਅੱਜ ਤੜਕੇ ਫ਼ਿਲਮ ਇੰਡਸਟਰੀ ਤੋਂ ਇੱਕ ਵਾਰ ਫਿਰ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫ਼ਿਲਮ ਕ੍ਰੀਟਿਕ ਕੌਸ਼ਿਕ LM ਦਾ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਕੌਸ਼ਿਕ ਇੱਕ ਮਸ਼ਹੂਰ ਮਨੋਰੰਜਨ ਟਰੈਕਰ, ਪ੍ਰਭਾਵਕ, ਯੂਟਿਊਬ ਵੀਡੀਓ ਜੌਕੀ ਅਤੇ ਫ਼ਿਲਮ ਕ੍ਰੀਟਿਕ ਸਨ। 35 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਕਾਰਨ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਸਾਊਥ ਸੈਲੇਬਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

Image Source: Twitter

ਸਾਊਥ ਫ਼ਿਲਮ ਅਦਾਕਾਰਾ ਕੀਰਤੀ ਸੁਰੇਸ਼ ਨੇ ਟਵਿੱਟਰ 'ਤੇ ਕੌਸ਼ਿਕ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਅਤੇ ਲਿਖਿਆ, 'ਇਹ ਖ਼ਬਰ ਸੁਣਨ ਮਗਰੋਂ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ, ਇਹ ਮਹਿਜ਼ ਅਵਿਸ਼ਵਾਸ਼ਯੋਗ ਹੈ, ਮੇਰਾ ਦਿਲ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ, ਸਭ ਨਾਲ ਡੂੰਘੀ ਸੰਵੇਦਨਾ, ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਤੁਸੀਂ ਹੁਣ ਸਾਡੇ ਵਿਚਾਲੇ ਨਹੀਂ ਰਹੇ, #RIPKaushikLM.

Image Source: Twitter

ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਵੈਂਕਟ ਪ੍ਰਭੂ ਨੇ ਕੌਸ਼ਿਕ ਐਲਐਮ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਲਿਖਿਆ, 'OMG! ਯਕੀਨ ਨਹੀਂ ਆ ਰਿਹਾ, ਕੁਝ ਦਿਨ ਪਹਿਲਾਂ ਉਸ ਨਾਲ ਗੱਲ ਕੀਤੀ ਸੀ, ਜ਼ਿੰਦਗੀ ਦਾ ਸੱਚਮੁੱਚ ਕੋਈ ਵਿਸ਼ਵਾਸ ਨਹੀਂ ਹੈ! ਇਹ ਜਾਇਜ਼ ਨਹੀਂ ਹੈ! ਕੌਸ਼ਿਕ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਸੰਵੇਦਨਾ, ਮੇਰਾ ਦੋਸਤ, #RIPKaushikLM ਬਹੁਤ ਜਲਦੀ ਚਲਾ ਗਿਆ।

ਅਦਾਕਾਰਾ ਰਿਤਿਕਾ ਸਿੰਘ ਨੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ, 'ਮੈਂ ਇਹ ਬਹੁਤ ਭਾਰੀ ਦਿਲ ਨਾਲ ਲਿਖ ਰਹੀ ਹਾਂ, ਮੈਂ @LMKMovieManiac ਨੂੰ ਇੰਟਰਵਿਊਆਂ ਲਈ ਕਈ ਵਾਰ ਮਿਲੀ ਅਤੇ ਉਹ ਹਮੇਸ਼ਾ ਬਹੁਤ ਵਧੀਆ ਗੱਲ ਕਰਦੇ ਸਨ, ਇੱਥੋਂ ਤੱਕ ਕਿ ਇੱਕ ਨਵੇਂ ਕਲਾਕਾਰ ਦੇ ਰੂਪ ਵਿੱਚ ਉਨ੍ਹਾਂ ਨੇ ਮੇਰਾ ਸੁਆਗਤ ਕੀਤਾ, ਪਰਿਵਾਰ ਨਾਲ ਮੇਰੀ ਸੰਵੇਦਨਾ, ਇਹ ਅਵਿਸ਼ਵਾਸ਼ਯੋਗ ਹੈ! #RIPKaushikLM

Image Source: Twitter

ਹੋਰ ਪੜ੍ਹੋ: Laal Singh Chaddha: ਫ਼ਿਲਮ ਮੇਕਰਸ ਨੂੰ ਝਲਣਾ ਪੈ ਸਕਦਾ ਹੈ ਕਰੋੜਾਂ ਦਾ ਨੁਕਸਾਨ, ਫ਼ਿਲਮ ਨੂੰ ਨਹੀਂ ਮਿਲਿਆ ਛੁੱਟੀਆਂ ਦਾ ਫਾਇਦਾ

ਟੌਲੀਵੁੱਡ ਅਤੇ ਕਨੱੜ ਫ਼ਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਜਿਨ੍ਹਾਂ ਵਿੱਚ ਵਿਜੇ ਦੇਵਰਕੋਂਡਾ, ਦੁਲਕਰ ਸਲਮਾਨ, ਕੀਰਤੀ ਸੁਰੇਸ਼, ਧਨੁਸ਼, ਰਸ਼ਮਿਕਾ ਮੰਡਨਾ, ਵੈਂਕਟ ਪ੍ਰਭੂ, ਹਰੀਸ਼ ਕਲਿਆਣ, ਅਤੇ ਹੋਰਾਂ ਨੇ ਕੌਸ਼ਿਕ ਐਲਐਮ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।

You may also like