ਮਸ਼ਹੂਰ ਫ਼ਿਲਮ ਡਾਇਰੈਕਟਰ ਜਗਦੀਪ ਸਿੱਧੂ ਇੰਸਟਾਗ੍ਰਾਮ ਤੋਂ ਹੋਏ ਗਾਇਬ, ਪ੍ਰਸ਼ੰਸਕ ਹੋਏ ਸੋਚਣ ਲਈ ਮਜਬੂਰ

written by Rupinder Kaler | October 29, 2021

ਸੋਸ਼ਲ ਮੀਡੀਆ ’ਤੇ ਰਹਿਣਾ ਅੱਜ ਹਰ ਇੱਕ ਦੀ ਮਜ਼ਬੂਰੀ ਬਣ ਗਿਆ ਹੈ, ਖਾਸ ਕਰਕੇ ਫ਼ਿਲਮੀ ਸਿਤਾਰਿਆਂ ਨੂੰ ਕਿਉਂਕਿ ਫ਼ਿਲਮੀ ਸਿਤਾਰੇ ਇਹਨਾਂ ਸੋਸ਼ਲ ਸਾਈਟਾਂ ਰਾਹੀਂ ਜਿੱਥੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ, ਉੱਥੇ ਹੀ ਆਪਣੇ ਆਉਣ ਵਾਲੇ ਪੋ੍ਰੋਜੈਕਟਾਂ ਦੀ ਪਰਮੋਸ਼ਨ ਵੀ ਕਰਦੇ ਹਨ । ਇਹਨਾਂ ਸੋਸ਼ਲ ਸਾਈਟਾਂ ਰਾਹੀਂ ਹੀ ਇਹ ਸਿਤਾਰੇ ਆਪਣੇ ਨਾਲ ਜੁੜੀ ਹਰ ਚੀਜ਼ ਨੂੰ ਸਾਂਝੀ ਕਰਦੇ ਹਨ । ਪਰ ਮਸ਼ਹੂਰ ਪੰਜਾਬੀ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ (Director and writer Jagdeep Sidhu) ਇੰਸਟਾਗ੍ਰਾਮ ਤੋਂ ਅਚਾਨਕ ਗਾਇਬ ਹੋ ਗਏ ਹਨ ।

Pic Courtesy: Instagram

ਹੋਰ ਪੜ੍ਹੋ :

ਟੀਕਰੀ ਬਾਰਡਰ ‘ਤੇ ਸ਼ਹੀਦ ਹੋਈਆਂ ਬੀਬੀਆਂ ਨੂੰ ਦਰਸ਼ਨ ਔਲਖ ਨੇ ਦਿੱਤੀ ਸ਼ਰਧਾਂਜਲੀ, ਟਰੱਕ ਨੇ 3 ਬੀਬੀਆਂ ਨੂੰ ਦਿੱਤਾ ਸੀ ਦਰੜ

Pic Courtesy: Instagram

ਉਹਨਾਂ ਦਾ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਲੱਭਣ ਤੇ ਵੀ ਲੱਭ ਨਹੀਂ ਰਿਹਾ । ਸ਼ਾਇਦ ਉਹਨਾਂ (Jagdeep Sidhu) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਡੀਐਕਟਿਵ ਕਰ ਦਿੱਤਾ ਹੈ । ਸੋਸ਼ਲ ਮੀਡੀਆ 'ਤੇ ਜਗਦੀਪ ਦਾ ਅਕਾਊਂਟ ਨਾ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਹੈਰਾਨ ਹਨ । ਜਗਦੀਪ (Jagdeep Sidhu) ਇੰਸਟਾਗ੍ਰਾਮ ਤੋਂ ਕਿਊਂ ਗਾਇਬ ਹੋਏ ਹਨ ਇਸ ਦੀ ਉਹਨਾਂ ਨੇ ਕੋਈ ਵੀ ਅਗਾਊ ਜਾਣਕਾਰੀ ਨਹੀਂ ਦਿੱਤੀ, ਜਿਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ।

Pic Courtesy: Instagram

ਉਹਨਾਂ (Jagdeep Sidhu) ਦੇ ਪ੍ਰਸ਼ੰਸਕ ਇਹ ਸੋਚਣ ਲਈ ਮਜ਼ਬੂਰ ਹਨ ਜਗਦੀਪ (Jagdeep Sidhu) ਨੇ ਸੋਸ਼ਲ ਮੀਡੀਆ ਤੋਂ ਇੱਕ ਬ੍ਰੇਕ ਲਿਆ ਹੈ ਜਾਂ ਜਗਦੀਪ ਨਾਲ ਕੁਝ ਅਜਿਹਾ ਵਾਪਰਿਆ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਕਰਨਾ ਪਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਗਦੀਪ ਸਿੱਧੂ ਨੇ ਆਖਰੀ ਵਾਰ ਐਮੀ ਵਿਰਕ ਨਾਲ 2022 ਵਿੱਚ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਸੀ।

You may also like