
ਕਨੰੜ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਭਾਰਗਵੀ ਨਾਰਾਇਣ ਦਾ ਸੋਮਵਾਰ ਨੂੰ ਦੇਰ ਰਾਤ ਦੇਹਾਂਤ ਹੋ ਗਿਆ। ਉਹ 83 ਸਾਲਾਂ ਦੇ ਸਨ ਤੇ ਉਹ ਪਿਛਲੇ ਲੰਮੇਂ ਸਮੇਂ ਤੋਂ ਉਮਰ ਸਬੰਧੀ ਕਈ ਬਿਮਾਰੀਆਂ ਤੋਂ ਪੀੜਤ ਸਨ। ਭਾਰਗਵੀ ਨਾਰਾਇਣ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਪੋਤੀ ਸਮਯੁਕਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਰਾਹੀਂ ਦਿੱਤੀ ਹੈ।

ਦੱਸ ਦਈਏ ਕਿ ਅਦਾਕਾਰਾ ਭਾਰਗਵੀ ਨਾਰਾਇਣ ਨੇ ਕੰਨੜ ਫ਼ਿਲਮਾਂ ਤੋਂ ਇਲਾਵਾ ਕਈ ਹਿੰਦੀ ਨਾਟਕਾਂ, ਥੀਏਟਰ ਅਤੇ ਛੋਟੇ ਪਰਦੇ ਉੱਤੇ ਵੀ ਕੰਮ ਕੀਤਾ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਣ ਤੋਂ ਬਾਅਦ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਕਈ ਸੈਲੇਬਸ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ ਹੈ।
ਭਾਰਗਵੀ ਨਾਰਾਇਣ ਆਪਣੇ ਪਿੱਛੇ ਚਾਰ ਬੱਚੇ ਛੱਡ ਗਏ ਹਨ। ਉਨ੍ਹਾਂ ਦਾ ਵਿਆਹ ਬੇਲਾਵਾਦੀ ਨੰਜੁਨਦਈਆ ਨਾਰਾਇਣ ਨਾਲ ਹੋਇਆ ਸੀ, ਜਿਸ ਨੂੰ ਮੇਕਅੱਪ ਨਾਨੀ ਵੀ ਕਿਹਾ ਜਾਂਦਾ ਹੈ। ਉਹ ਇੱਕ ਅਦਾਕਾਰ ਅਤੇ ਮੇਕ-ਅੱਪ ਕਲਾਕਾਰ ਵੀ ਸੀ। ਅਦਾਕਾਰਾ ਦੇ ਬੇਟੇ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਦੀ ਆਖ਼ਰੀ ਇੱਛਾ ਮੁਤਾਬਕ ਉਨ੍ਹਾਂ ਦੀ ਲਾਸ਼ ਸੇਂਟ ਜੌਹਨ ਹਸਪਤਾਲ ਨੂੰ ਦਾਨ ਕੀਤੀ ਜਾਵੇਗੀ। ਉਨ੍ਹਾਂ ਦੀਆਂ ਅੱਖਾਂ ਨੇਤਰਧਾਮ ਸੰਸਥਾ ਨੂੰ ਦਾਨ ਕੀਤੀਆਂ ਜਾਣਗੀਆਂ।

ਭਾਰਗਵੀ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ, ਜਿਸ ਵਿੱਚ ਇਰਾਦੂ ਕਨਸੂ (Eradu Kanasu), ਹੰਥਾਕਾਨਾ ਸਾਂਚੂ (Hanthakana Sanchu), ਪੱਲਵੀ ਅਨੁਪੱਲਵੀ (Pallavi Anupallav), ਵੰਸ਼ ਵ੍ਰਿਕਸ਼, ਪ੍ਰੋਫੈਸਰ ਹੁਚੁਰਾਇਆ ਅਤੇ ਬਾ ਨੱਲੇ ਮਧੂਚੰਦਰਕੇ ਸ਼ਾਮਲ ਹਨ।
ਹੋਰ ਪੜ੍ਹੋ : Birthday Special : ਰਣਧੀਰ ਕਪੂਰ ਇੱਕ ਅਜਿਹੇ ਕਲਾਕਾਰ ਜੋ ਫ਼ਿਲਮਾਂ ਕਰਨ ਦੇ ਬਾਵਜੂਦ ਲਾਈਮ ਤੋਂ ਰਹਿੰਦੇ ਹਨ ਦੂਰ
ਉਨ੍ਹਾਂ ਨੇ ਮਸ਼ਹੂਰ ਟੈਲੀਵੀਜ਼ਨ ਸੀਰੀਅਲ 'ਮੁਕਤਾ' 'ਚ ਵੀ ਕੰਮ ਕੀਤਾ। ਭਾਰਗਵੀ ਨਾਰਾਇਣ ਨੇ 600 ਤੋਂ ਵੱਧ ਨਾਟਕਾਂ ਵਿੱਚ ਕੰਮ ਕੀਤਾ। ਉਹ ਰੇਡੀਓ ਡਰਾਮਾ ਕਲਾਕਾਰ ਵਜੋਂ ਵੀ ਸਰਗਰਮ ਸੀ।

ਇੱਕ ਕਲਾਕਾਰ ਹੋਣ ਦੇ ਨਾਲ-ਨਾਲ ਭਾਰਗਵੀ ਇੱਕ ਚੰਗੀ ਲੇਖਿਕਾ ਵੀ ਸੀ। ਉਨ੍ਹਾਂ ਨੇ ਖ਼ੁਦ ਦੀ ਬਾਈਓਪਿਕ ਨਾਨੂ ਭਾਰਗਵੀ (Naanu, Bhargavi) ਵੀ ਲਿੱਖੀ ਸੀ, ਜੋ ਕਿ ਸਾਲ 2012 ਵਿੱਚ ਆਈ ਸੀ। ਇਸ ਦੇ ਲਈ ਉਨ੍ਹਾਂ ਨੂੰ ਕਰਨਾਟਕ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਉਹ ਨਾਂ ਕਾਂਡਾ ਨਾਮਵਾਰੂ ( Naa Kanda Nammavaru) ਕਿਤਾਬ ਦੀ ਲੇਖਕ ਵੀ ਸੀ।
View this post on Instagram