ਮਸ਼ਹੂਰ ਮਿਊਜ਼ਿਕ ਡਾਇਰੈਕਟਰ ਗੋਲਡ ਬੁਆਏ ਨੇ ਕਰਵਾਈ ਮੰਗਣੀ, ਗਾਇਕ ਨਿੰਜਾ ਸਮੇਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੇ ਪਹੁੰਚ ਕੇ ਲਗਾਈ ਰੌਣਕ

written by Rupinder Kaler | October 18, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਗੋਲਡ ਬੋਆਏ (Goldboy) ਦੀ ਮੰਗਣੀ ਹੋਈ ਹੈ । ਉਹਨਾਂ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਆਪਣੀ ਮੰਗਣੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਦੇਖ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਸਿਤਾਰਿਆਂ ਨੇ ਤਸਵੀਰਾਂ ਤੇ ਕਮੈਂਟ ਕਰਕੇ ਵਧਾਈ ਦਿੱਤੀ ਹੈ ।

Pic Courtesy: Instagram

ਹੋਰ ਪੜ੍ਹੋ :

ਇਸ ਖ਼ਾਸ ਮੌਕੇ ‘ਤੇ ਫਾਰਮ ਹਾਊਸ ਤੋਂ ਹੇਮਾ ਮਾਲਿਨੀ ਦੇ ਕੋਲ ਪਹੁੰਚੇ ਧਰਮਿੰਦਰ

Pic Courtesy: Instagram

ਇਹਨਾਂ ਤਸਵੀਰਾਂ ਵਿੱਚ ਉਸ ਦੇ ਨਾਲ ੳੇਹਨਾਂ ਦੀ ਮੰਗੇਤਰ ਹਰਮੀਨ ਕੌਰ ਵੀ ਨਜ਼ਰ ਆ ਰਹੀ ਹੈ ।ਇਹਨਾਂ ਤਸਵੀਰਾਂ ਵਿੱਚ ਇਹ ਜੋੜੀ ਕਾਫੀ ਖੂਬਸੁਰਤ ਨਜ਼ਰ ਆ ਰਹੀ ਹੈ । ਉਸਦੀ (Goldboy) ਮੰਗੇਤਰ Harmeen Kaur  ਗੁਲਾਬੀ ਰੰਗ ਦੇ ਲਹਿੰਗੇ ਵਿੱਚ ਬਹੁਤ ਸੁੰਦਰ ਦਿਖਾਈ ਦੇ ਰਹੀ ਹੈ । ਹੋਰ ਤਸਵੀਰਾਂ ਵਿੱਚ ਮਿਊਜ਼ਿਕ ਡਾਇਰੈਕਟਰ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਨਜ਼ਰ ਆ ਰਹੇ ਹਨ ।

Pic Courtesy: Instagram

ਹੋਰ ਤਸਵੀਰਾਂ ਵਿੱਚ ਪੰਜਾਬੀ ਗਾਇਕ ਨਿੰਜਾ ਅਤੇ ਪ੍ਰਸਿੱਧ ਗੀਤਕਾਰ ਨਵੀ ਫਿਰੋਜ਼ਪੁਰਵਾਲਾ ਵੀ ਨਜ਼ਰ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗੋਲਡਬੌਏ (Goldboy) ਦੀ ਮੰਗੇਤਰ Harmeen Kaur ਪੇਸ਼ੇ ਤੋਂ ਇੱਕ ਗ੍ਰਾਫਿਕ ਡਿਜ਼ਾਈਨਰ ਹੈ । ਗੋਲਡ ਬੁਆਏ ਨੇ ਖੁਦ ਆਪਣੀ ਮੰਗੇਤਰ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤੀਆਂ ਹਨ ।

 

View this post on Instagram

 

A post shared by GoldBoy (@goldboypro)

You may also like