ਪ੍ਰਸਿੱਧ ਰੰਗ-ਕਰਮੀ ਅਤੇ ਨਾਟਕਕਾਰ ਹੰਸਾ ਸਿੰਘ ਬਿਆਸ ਦਾ ਦਿਹਾਂਤ

written by Shaminder | October 15, 2020

ਸਾਲ 2020 ‘ਚ ਜਿੱਥੇ ਬਾਲੀਵੁੱਡ ਦੀਆਂ ਕਈ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੀਆਂ ਹਨ । ਉੱਥੇ ਕੋਰੋਨਾ ਕਾਲ ‘ਚ ਆਮ ਲੋਕਾਂ ਨੇ ਵੀ ਆਪਣੀ ਜ਼ਿੰਦਗੀ ਗਵਾਈ ਹੈ । ਹੁਣ ਰੰਗਮੰਚ ਦੇ ਖੇਤਰ ਚੋਂ ਬੁਰੀ ਖ਼ਬਰ ਸਾਹਮਣੇ ਆਈ ਹੈ । ਜਿੱਥੇ ਉੱਘੇ ਨਾਟਕਕਾਰ ਅਤੇ ਰੰਗਰਕਰਮੀ ਨੇ ਇਸ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ ।

hansa singh hansa singh

ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਬੀਤੀ ਰਾਤ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਹੰਸਾ ਸਿੰਘ ਪਿਛਲੇ ਲਗਭਗ ਪੰਤਾਲੀ ਵਰ੍ਹਿਆਂ ਤੋਂ ਪੰਜਾਬੀ ਰੰਗਮੰਚ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਦੇਹਾਂਤ ਤੇ ਰੰਗਮੰਚ ਜਗਤ ਨਾਲ ਜੁੜੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਸੱਤਰਵਿਆਂ ਦੇ ਦੌਰ 'ਚ ਉਹ ਮਰਹੂਮ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੇ ਮੋਢੀ ਕਲਾਕਾਰਾਂ 'ਚ ਸ਼ੁਮਾਰ ਰਹੇ

ਹੋਰ ਪੜ੍ਹੋ : ਕੋਰੋਨਾ ਕਾਲ ‘ਚ ਲੋਕਾਂ ਦੀ ਸੇਵਾ ਕਰਦੇ ਹੋਏ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੂੰ ਹੋਇਆ ਕੋਰੋਨਾ, ਜਲਦੀ ਸਿਹਤਮੰਦ ਹੋਣ ਲਈ ਲੋਕ ਕਰ ਰਹੇ ਨੇ ਦੁਆਵਾਂ

Gadari baba Gadari baba

ਉਹ ਮੁੱਢ ਤੋਂ ਹੀ 14 ਮਾਰਚ 1982 ਨੂੰ ਜਥੇਬੰਦ ਹੋਏ ਪਲਸ ਮੰਚ ਦਾ ਹਿੱਸਾ ਰਹੇ ਉਹ ਲੋਕ ਪੱਖੀ ਰੰਗਮੰਚ ਨਾਲ ਪ੍ਰਤੀਬੱਧਤਾ ਵਾਲੇ ਉੱਭਰਵੇਂ ਕਲਾਕਾਰਾਂ 'ਚ ਸ਼ੁਮਾਰ ਹੁੰਦੇ ਸਨ।

gadri babe gadri babe

ਉਹ ਬੀਤੇ 28 ਸਾਲ ਤੋਂ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਝੰਡੇ ਦੇ ਗੀਤ ਵਿਚ ਆਗੂ ਭੂਮਿਕਾ ਅਦਾ ਕਰਦੇ ਰਹੇ।

You may also like