ਮਸ਼ਹੂਰ ਪੰਜਾਬੀ ਗਾਇਕ ਦੀਦਾਰ ਸਿੰਘ ਸੰਧੂ ਦੀ ਪਤਨੀ ਅਮਰਜੀਤ ਕੌਰ ਸੰਧੂ ਦਾ ਦਿਹਾਂਤ

written by Rupinder Kaler | May 15, 2021 02:14pm

ਮਸ਼ਹੂਰ ਪੰਜਾਬੀ ਗਾਇਕ ਦੀਦਾਰ ਸਿੰਘ ਸੰਧੂ ਦੀ ਪਤਨੀ ਅਮਰਜੀਤ ਕੌਰ ਸੰਧੂ ਦਾ ਦਿਹਾਂਤ ਹੋ ਗਿਆ ਹੈ । ਉਹਨਾਂ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ। ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਉਹਨਾਂ ਦਾ ਦਿਹਾਂਤ ਪਿੰਡ ਭਰੋਵਾਲ ਖੁਰਦ ਲੁਧਿਆਣਾ ਵਿੱਚ ਹੋਇਆ ਹੈ ।

Didar Sandhu Pic Courtesy: Youtube

ਹੋਰ ਪੜ੍ਹੋ :

ਕੋਰੋਨਾ ਮਹਾਮਾਰੀ ਦੇ ਚਲਦੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ

Didar Sandhu Pic Courtesy: Youtube

ਉਹਨਾਂ ਦੀ ਮੌਤ ਦੀ ਜਾਣਕਾਰੀ ਉਹਨਾਂ ਦੇ ਬੇਟੇ ਜਗਮੋਹਨ ਸਿੰਘ ਸੰਧੂ ਦੀ ਧੀ ਦੀਪਾ ਨੇ ਦਿੱਤੀ ਹੈ । ਉਹਨਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਹੈ । ਖ਼ਬਰਾਂ ਮੁਤਾਬਿਕ ਅਮਰਜੀਤ ਕੌਰ ਸੰਧੂ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਸੀ ।

Didar Sandhu Pic Courtesy: Youtube

ਉਹਨਾਂ ਦੀ ਮੌਤ ਤੇ ਕਈ ਵੱਡੀਆਂ ਹਸਤੀਆਂ ਨੇ ਅਫ਼ਸੋਸ ਜਤਾਇਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਦਾਰ ਸਿੰਘ ਸੰਧੂ ਪੰਜਾਬ ਦੇ ਸਿਰਮੌਰ ਗਾਇਕ ਸਨ । ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਸਨ । ਜਿਹੜੇ ਕਿ ਅੱਜ ਵੀ ਵੱਜਦੇ ਸੁਣਾਈ ਦੇ ਜਾਂਦੇ ਹਨ ।

You may also like