ਮਸ਼ਹੂਰ ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਕੋਰੋਨਾ ਵਾਇਰਸ ਨਾਲ ਹੋਇਆ ਦੇਹਾਂਤ

written by Rupinder Kaler | May 20, 2021 04:24pm

ਮਸ਼ਹੂਰ ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਇੱਕ ਵੈੱਬਸਾਈਟ ਮੁਤਾਬਿਕ ਅਰਿਜੀਤ ਸਿੰਘ ਦੀ ਮਾਂ ਨੇ ਵੀਰਵਾਰ ਦੀ ਸਵੇਰੇ 11 ਵਜੇ ਆਖਿਰੀ ਸਾਹ ਲਿਆ। ਉਨ੍ਹਾਂ ਦੀ ਮਾਂ ਬੀਤੇ ਦਿਨੀਂ ਕੋਰੋਨਾ ਵਾਇਰਸ ਪਾਜ਼ੇਟਿਵ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਗਾਇਕ ਦੀ ਮਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ । ਉਨ੍ਹਾਂ ਦੇ ਇਲਾਜ ਲਈ ਏ-ਬਲੱਡ ਗਰੁੱਪ ਦੀ ਲੋੜ ਵੀ ਸੀ।

Pic Courtesy: facebook

 

ਹੋਰ ਪੜ੍ਹੋ :

ਰਣਜੀਤ ਬਾਵਾ ਅਤੇ ਜੱਸੀ ਜਸਬੀਰ ਨੇ ਗਾਇਆ ਗੀਤ, ਵੀਡੀਓ ਰਣਜੀਤ ਬਾਵਾ ਨੇ ਕੀਤਾ ਸਾਂਝਾ

Arijit singh Pic Courtesy: facebook

ਇਸ ਗੱਲ ਦੀ ਜਾਣਕਾਰੀ ਅਦਾਕਾਰਾ ਸਵੀਸਿਤਕਾ ਮੁਖਰਜੀ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਸੀ। ਆਪਣੀ ਮਾਂ ਨੂੰ ਲੈ ਕੇ ਖੁਦ ਅਰਿਜੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝਾ ਕਰ ਕੇ ਦੱਸਿਆ ਸੀ। ਉਨ੍ਹਾਂ ਨੇ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਇਕ ਖ਼ਾਸ ਮੈਸੇਜ ਵੀ ਦਿੱਤਾ ਸੀ। ਅਰਿਜੀਤ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਪੋਸਟ ਸਾਂਝਾ ਕੀਤਾ ਸੀ।

arijit

ਇਸ ਪੋਸਟ ’ਚ ਉਨ੍ਹਾਂ ਨੇ ਲਿਖਿਆ ਸੀ, ਮੈਂ ਉਨ੍ਹਾਂ ਲੋਕਾਂ ਨੂੰ ਬੇਨਤੀ ਕਰਦਾ ਹਾਂ, ਜੋ ਇਸ ਸਮੇਂ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤੁਹਾਨੂੰ ਬੇਨਤੀ ਹੈ ਕਿ ਕਿਰਪਾ ਚੀਜ਼ਾਂ ਨੂੰ ਜ਼ਿਆਦਾ ਨਾ ਕਰੋ ਸਿਰਫ ਇਸ ਲਈ ਕਿਉਂਕਿ ਤੁਸੀਂ ਅਰਿਜੀਤ ਸਿੰਘ ਦਾ ਨਾਂ ਦੇਖ ਲਿਆ, ਜਦੋਂ ਤਕ ਹਰੇਕ ਵਿਅਕਤੀ ਦਾ ਸਨਮਾਨ ਕਰਨਾ ਨਹੀਂ ਸਿਖਦੇ, ਉਦੋਂ ਤਕ ਅਸੀਂ ਖੁਦ ਨੂੰ ਇਸ ਮੁਸੀਬਤ ਤੋਂ ਨਹੀਂ ਕੱਢ ਸਕਦੇ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦੀ ਹਾਂ ਜੋ ਮੇਰੇ ਤਕ ਪਹੁੰਚੇ ਤੇ ਮਦਦ ਕੀਤੀ ਪਰ ਕਿਰਪਾ ਯਾਦ ਰੱਖੋ ਕਿ ਅਸੀਂ ਵੀ ਇਨਸਾਨ ਹਾਂ।

You may also like