ਮਸ਼ਹੂਰ ਗਾਇਕਾ ਦੀ ਜ਼ਹਾਜ ਹਾਦਸੇ ਵਿੱਚ ਮੌਤ, ਸੰਗੀਤ ਜਗਤ ਵਿੱਚ ਸੋਗ ਦੀ ਲਹਿਰ, ਮਰਨ ਤੋਂ ਪਹਿਲਾਂ ਕੀਤੀ ਵੀਡੀਓ ਸ਼ੇਅਰ

written by Rupinder Kaler | November 08, 2021

ਬ੍ਰਾਜ਼ੀਲ ਦੀ ਮਸ਼ਹੂਰ ਗਾਇਕਾ ਮਾਰਿਲੀਆ ਮੇਂਡੋਨਕਾ (Brazilian Singer Marilia Mendonca ) ਦੀ ਜਹਾਜ਼ ਹਾਦਸੇ 'ਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਉਸ ਦੇ ਨਾਲ ਉਸ ਦਾ ਚਾਚਾ, ਮੈਨੇਜਰ ਅਤੇ ਸਹਿਕਰਮੀ ਵੀ ਮਾਰੇ ਗਏ ਹਨ । ਹਾਦਸੇ ਵਿੱਚ ਮਾਰੀ ਗਈ ਗਾਇਕਾ ਮਾਰਿਲੀਆ (Brazilian Singer Marilia Mendonca ) 26 ਸਾਲਾਂ ਦੀ ਸੀ। ਗਾਇਕ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮਿਨਾਸ ਗੇਰੇਸ ਸੂਬੇ ਦੀ ਹੈ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Pic Courtesy: Instagram

ਹੋਰ ਪੜ੍ਹੋ :

ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਸਾਂਝਾ ਕੀਤਾ ਵੀਡੀਓ, ਦੱਸਿਆ ਸੈੱਟ ‘ਤੇ ਕਿਵੇਂ ਛਿਪਾਈ ਨਰਾਜ਼ਗੀ

Pic Courtesy: Instagram

ਮਾਰੀਲੀਆ ਮੇਂਡੋਂਕਾ (Brazilian Singer Marilia Mendonca ) ਦੇ ਪ੍ਰੈਸ ਦਫਤਰ ਨੇ ਇੱਕ ਬਿਆਨ ਵਿਚ ਕਿਹਾ ਕਿ ਉਸ ਦੇ ਨਿਰਮਾਤਾ ਹੈਨਰੀਕ ਰਿਬੇਰੋ, ਸਹਿਯੋਗੀ ਅਬੀਸੀਏਲੀ ਸਿਲਵੇਰਾ, ਡਾਇਸ ਫਿਲਹੋ ਦੇ ਨਾਲ-ਨਾਲ ਜਹਾਜ਼ ਦੇ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਹਾਦਸੇ ਵਿਚ ਮਾਰੇ ਗਏ। ਮਾਰਿਲੀਆ ਮੇਂਡੋਨਕਾ ਨੇ ਸਾਲ 2019 ਵਿੱਚ ਸਰਵੋਤਮ ਐਲਬਮ "ਸਰਤਾਨੇਜੋ" ਰਾਹੀਂ ਆਪਣੀ ਪਛਾਣ ਬਣਾਈ। ਉਨ੍ਹਾਂ ਇਸ ਐਲਬਮ ਲਈ ਗ੍ਰੈਮੀ ਅਵਾਰਡ ਜਿੱਤਿਆ।

ਮਾਰਿਲੀਆ (Brazilian Singer Marilia Mendonca ) ਬ੍ਰਾਜ਼ੀਲ ਵਿੱਚ ਹੀ ਨਹੀਂ ਸਗੋਂ ਵੱਖ-ਵੱਖ ਦੇਸ਼ਾਂ ਵਿੱਚ ਮਸ਼ਹੂਰ ਸੀ। ਉਸ ਨੂੰ ਯੂਟਿਊਬ 'ਤੇ ਕਰੀਬ 22 ਮਿਲੀਅਨ ਲੋਕ ਫਾਲੋ ਕਰਦੇ ਹਨ। ਸਿੰਗਰ (Brazilian Singer Marilia Mendonca ) ਨੇ ਜਹਾਜ਼ ਹਾਦਸੇ ਤੋਂ ਪਹਿਲਾਂ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਹ ਹਾਦਸਾ ਕੈਰਿੰਗਾ ਦੇ ਇੱਕ ਪੇਂਡੂ ਖੇਤਰ ਵਿੱਚ ਵਾਪਰਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਧਿਕਾਰੀ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

You may also like