ਗੁਲ ਹਸਨ ਦਾ ਗੀਤ 'ਸਾਰਾ ਸਾਰਾ ਦਿਨ' ਕਰ ਦੇਵੇਗਾ ਹਰ ਕਿਸੇ ਨੂੰ ਭਾਵੁਕ, ਦੇਖੋ ਵੀਡੀਓ

Written by  Aaseen Khan   |  February 03rd 2019 04:03 PM  |  Updated: February 03rd 2019 04:03 PM

ਗੁਲ ਹਸਨ ਦਾ ਗੀਤ 'ਸਾਰਾ ਸਾਰਾ ਦਿਨ' ਕਰ ਦੇਵੇਗਾ ਹਰ ਕਿਸੇ ਨੂੰ ਭਾਵੁਕ, ਦੇਖੋ ਵੀਡੀਓ

ਗੁਲ ਹਸਨ ਦਾ ਗੀਤ 'ਸਾਰਾ ਸਾਰਾ ਦਿਨ' ਕਰ ਦੇਵੇਗਾ ਹਰ ਕਿਸੇ ਨੂੰ ਭਾਵੁਕ, ਦੇਖੋ ਵੀਡੀਓ : ਨਾਮਵਰ ਪੰਜਾਬੀ ਗਾਇਕ ਗੁਲ ਹਸਨ ਆਪਣਾ ਨਵਾਂ ਗੀਤ 'ਸਾਰਾ ਸਾਰਾ ਦਿਨ' ਲੈ ਕੇ ਆ ਚੁੱਕੇ ਹਨ। ਗੁਲ ਹਸਨ ਦਾ ਇਹ ਗੀਤ ਸੈਡ ਸਾਂਗ ਹੈ ਜਿਸ ਨੂੰ ਬੜੀ ਹੀ ਖੂਬਸੂਰਤੀ ਨਾਲ ਫਿਲਮਾਇਆ ਗਿਆ ਹੈ। ਗੀਤ 'ਚ ਦਰਸਾਇਆ ਗਿਆ ਹੈ ਕਿ ਜੇਕਰ ਜਿੰਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਇਸ ਜਹਾਨ ਤੋਂ ਚਲੇ ਵੀ ਜਾਣ ਪਰ ਉਹਨਾਂ ਦਾ ਕਦੇ ਪਿਆਰ ਖਤਮ ਨਹੀਂ ਹੁੰਦਾ ਉਹ ਉਸੇਂ ਤਰਾਂ ਬਣਿਆ ਰਹਿੰਦਾ ਹੈ।

ਹੋਰ ਵੇਖੋ :ਫਰਵਰੀ ਮਹੀਨੇ ‘ਚ ਹੋਵੇਗੀ ਇਹਨਾਂ ਪੰਜਾਬੀ ਫ਼ਿਲਮਾਂ ‘ਚ ਜ਼ਬਰਦਸਤ ਟੱਕਰ, ਜਾਣੋ ਰਿਲੀਜ਼ ਡੇਟਜ਼

ਗੁਲ ਹਸਨ ਦੇ ਇਸ ਗਾਣੇ ਦਾ ਸ਼ੂਟ ਲੋਕੇਸ਼ਨ ਵੀ ਕਾਫੀ ਖੂਬਸੂਰਤ ਹੈ। ਗਾਣੇ ਨੂੰ ਕੰਪੋਜ਼ ਅਤੇ ਮਿਊਜ਼ਿਕ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਵੱਲੋਂ ਦਿੱਤਾ ਗਿਆ ਹੈ। ਗਾਣੇ ਦੇ ਸ਼ਾਨਦਾਰ ਬੋਲ ਨਾਗੂ ਮਨਜੀਤ ਵੱਲੋਂ ਲਿਖੇ ਗਏ ਹਨ। ਸਾਰਾ ਸਾਰਾ ਦਿਨ ਗੀਤ ਦਾ ਵੀਡੀਓ ਵੀ ਕਾਫੀ ਸਰਾਹੁਣ ਦੇ ਯੋਗ ਹੈ ਜਿਸ ਦੀ ਸਟੋਰੀ ਡੀ.ਓ.ਪੀ. ਅਤੇ ਨਿਰਦੇਸ਼ਨ ਦੇਵ ਵਰਮਾ ਵੱਲੋਂ ਕੀਤਾ ਗਿਆ ਹੈ। ਗਾਣੇ ਨੂੰ ਕੁਝ ਹੀ ਦਿਨਾਂ 'ਚ ਯੂ ਟਿਊਬ 'ਤੇ 8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਗਾਣੇ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ। ਇਸ ਗਾਣੇ ਨੂੰ ਵਾਈਟ ਹਿੱਲ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਗੁਲ ਹਸਨ ਗੀਤ 'ਵੱਖ' ਗਾ ਚੁੱਕੇ ਹਨ ਜਿਸ ਨੂੰ ਵੀ ਪ੍ਰਸ਼ੰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network