ਮਸ਼ਹੂਰ ਗੀਤਕਾਰ ਦੇਵ ਥਰੀਕੇ ਵਾਲਾ ਦੀ ਸਿਹਤ ’ਚ ਹੋਇਆ ਸੁਧਾਰ, ਸਾਹਿਤ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਜਾਣਿਆ ਹਾਲ

written by Rupinder Kaler | December 11, 2019

ਪੰਜਾਬ ਦੀਆਂ ਲੋਕ ਗਥਾਵਾਂ ਨੂੰ ਆਪਣੇ ਗੀਤਾਂ ਵਿੱਚ ਪਰੋਣ ਵਾਲੇ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲਾ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ । ਕੁਝ ਦਿਨ ਪਹਿਲਾਂ ਉਹਨਾਂ ਦੀ ਸਿਹਤ ਕਾਫੀ ਕਾਫੀ ਖਰਾਬ ਹੋ ਗਈ ਸੀ, ਜਿਸ ਕਰਕੇ ਕੁਝ ਦਿਨਾਂ ਲਈ ਉਹਨਾਂ ਹਸਪਤਾਲ ਵਿੱਚ ਵੀ ਰਹਿਣਾ ਪਿਆ ਸੀ । ਪਰ ਹੁਣ ਉਹਨਾਂ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ ਹੈ ਜਿਸ ਕਰਕੇ ਉਹ ਆਪਣੇ ਪਿੰਡ ਆ ਗਏ ਹਨ ।

ਇਸ ਸਭ ਦੇ ਚਲਦੇ ਹਰਦੇਵ ਦਿਲਗੀਰ ਦੇ ਕੁਝ ਸਾਥੀ ਗੀਤਕਾਰ ਤੇ ਸਾਹਿਤਕਾਰ ਉਹਨਾਂ ਦਾ ਹਾਲ ਜਾਨਣ ਲਈ ਉਹਨਾਂ ਦੇ ਪਿੰਡ ਪਹੁੰਚੇ । ਸਾਹਿਤਕਾਰਾਂ ਦੀ ਇਸ ਜੁਡਲੀ ਵਿੱਚ ਜਸਮੇਰ ਸਿੰਘ ਢੱਟ, ਡਾ: ਨਿਰਮਲ ਜੌੜਾ, ਤ੍ਰੈਲੋਚਨ ਲੋਚੀ ਤੇ ਹਰਪਾਲ ਸਿੰਘ ਮਾਂਗਟ ਤੋ ਇਲਾਵਾ ਗੁਰਭਜਨ ਗਿੱਲ ਵੀ ਮੌਜੂਦ ਰਹੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਵ ਥਰੀਕੇ ਵਾਲਾ ਦਾ ਪੰਜਾਬੀ ਸਾਹਿਤ ਤੇ ਪੰਜਾਬੀ ਗਾਇਕੀ ਵਿੱਚ ਵੱਡਾ ਨਾਂਅ ਹੈ ।

 

ਉਹਨਾਂ ਨੇ ਸੈਂਕੜੇ ਦੋਗਾਣੇ, ਕਲੀਆਂ ਅਤੇ ਲੋਕ ਗਾਥਾਵਾਂ ਤੋਂ ਇਲਾਵਾ 45 ਵੱਧ ਕਿਤਾਬਾਂ ਲਿਖਿਆਂ ਹਨ ।ਹਰਦੇਵ ਸਿੰਘ ਦਾ ਜਨਮ 19 ਸਤੰਬਰ, 1945 ਨੂੰ ਪਿਤਾ ਰਾਮ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ ਲੁਧਿਆਣਾ ਸ਼ਹਿਰ ’ਚ ਘਿਰੇ ਪਿੰਡ ਥਰੀਕੇ ਵਿਖੇ ਰਾਮਗੜ੍ਹੀਆ ਪਰਿਵਾਰ ਵਿੱਚ ਹੋਇਆ।

You may also like