Rapper Kiernan 'AKA' Death: ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ

Written by  Pushp Raj   |  February 11th 2023 08:13 PM  |  Updated: February 11th 2023 08:14 PM

Rapper Kiernan 'AKA' Death: ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ

Rapper Kiernan 'AKA' Death news: ਪ੍ਰਸਿੱਧ ਦੱਖਣੀ ਅਫਰੀਕੀ ਰੈਪਰ ਏਕੇਏ ਦੀ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਦੱਖਣੀ ਅਫ਼ਰੀਕੀ ਰੈਪ ਸਟਾਰ ਡਰਬਨ ਸ਼ਹਿਰ ’ਚ ਗੋਲੀਬਾਰੀ ’ਚ ਮਾਰੇ ਗਏ ਦੋ ਲੋਕਾਂ ’ਚੋਂ ਇਕ ਹੈ। ਵੱਡੀ ਗਿਣਤੀ 'ਚ ਸੰਗੀਤ ਜਗਤ ਦੇ ਲੋਕ ਤੇ ਫੈਨਜ਼ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਦੱਸ ਦਈਏ ਕਿ ਰੈਪਰ ਏ. ਕੇ. ਏ. ਦਾ ਅਸਲੀ ਨਾਮ ਕੀਰਨਨ ਜੇਰੇਡ ਫੋਰਬਸ ਹੈ, ਸਿਰਫ 35 ਸਾਲ ਦਾ ਸੀ, ਜਦੋਂ ਸ਼ੁੱਕਰਵਾਰ ਨੂੰ ਉਸ ਦੀ ਜ਼ਿੰਦਗੀ ਬੇਰਹਿਮੀ ਨਾਲ ਖ਼ਤਮ ਕਰ ਦਿੱਤੀ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਆਪਣੀ ਪਰਫਾਰਮੈਂਸ ਦੇਣ ਲਈ ਸਟੇਜ ’ਤੇ ਜਾਣ ਵਾਲੇ ਸਨ।

ਜਦੋਂ ਗੋਲਬਾਰੀ ਦੀ ਇਹ ਘਟਨਾ ਵਾਪਰੀ ਤਾਂ ਗਾਇਕ ਤੇ ਇੱਕ ਹੋਰ ਵਿਅਕਤੀ ਦੱਖਣੀ ਅਫ਼ਰੀਕਾ ਦੇ ਇੱਕ ਸ਼ਹਿਰ ’ਚ ਸਥਿਤ ਰੈਸਟੋਰੈਂਟ ਦੇ ਬਾਹਰ ਖੜ੍ਹੇ ਸਨ। ਦੁਖੀ ਮਾਪਿਆਂ ਟੋਨੀ ਤੇ ਲੀਨੇ ਫੋਰਬਸ ਨੇ ਸ਼ਨੀਵਾਰ ਤੜਕੇ ਸੋਸ਼ਲ ਮੀਡੀਆ ’ਤੇ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਤੇ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਉਨ੍ਹਾਂ ਨੇ ਇੱਕ ਬਿਆਨ ’ਚ ਲਿਖਿਆ, ‘‘ਬਹੁਤ ਹੀ ਦੁੱਖ ਦੇ ਨਾਲ ਅਸੀਂ ਆਪਣੇ ਪਿਆਰੇ ਪੁੱਤਰ ਦੇ ਦਿਹਾਂਤ ਨੂੰ ਸਵੀਕਾਰ ਕਰਦੇ ਹਾਂ ਤੇ 10 ਫਰਵਰੀ, 2023 ਦੀ ਸ਼ਾਮ ਨੂੰ ਉਸ ਦੇ ਬੇਵਕਤੀ ਤੇ ਦੁਖਦਾਈ ਦਿਹਾਂਤ ਦੀ ਪੁਸ਼ਟੀ ਕਰਦੇ ਹਾਂ। ਅਸੀਂ ਡਰਬਨ ਪੁਲਸ ਤੋਂ ਹੋਰ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ।’’

ਮੌਕੇ 'ਤੇ ਚਸ਼ਮਦੀਦ ਗਵਾਹਾਂ ਦੇ ਅਨੁਸਾਰ, ਏਕੇਏ ਰਾਤ ਦੇ ਕਰੀਬ 10 ਵਜੇ ਰੈਸਟੋਰੈਂਟ ਦੇ ਬਾਹਰ ਖੜਾ ਸੀ, ਜਦੋਂ ਹਮਲਾਵਰਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਰੈਪਰ ਦੇ ਇੱਕ ਨਜ਼ਦੀਕੀ ਦੋਸਤ ਨੇ ਵੀ ਗੋਲੀਬਾਰੀ ਵਿੱਚ ਆਪਣੀ ਜਾਨ ਗੁਆ ਦਿੱਤੀ ਜਦੋਂ ਕਿ ਉਸਦੇ ਬਾਡੀਗਾਰਡ ਨੂੰ ਸੱਟਾਂ ਲੱਗੀਆਂ।

ਹੋਰ ਪੜ੍ਹੋ: Diljit Dosanjh Valentine's Day Plan:ਦਿਲਜੀਤ ਦੋਸਾਂਝ ਨੇ ਫੈਨਜ਼ ਨਾਲ ਸ਼ੇਅਰ ਕੀਤਾ ਆਪਣਾ ਵੈਲਨਟਾਈਨ ਡੇ' ਦਾ ਪਲਾਨ, ਵੇਖੋ ਵੀਡੀਓ

ਏ.ਕੇ.ਏ. ਆਪਣੀ ਨਵੀਂ ਐਲਬਮ 'ਮਾਸ ਕੰਟਰੀ' ਦੀ ਰਿਲੀਜ਼ ਦੀ ਤਿਆਰੀ ਕਰ ਰਿਹਾ ਸੀ, ਜੋ ਕਿ 27 ਫਰਵਰੀ ਨੂੰ ਰਿਲੀਜ਼ ਹੋਵੇਗੀ। ਉਸਦੀਆਂ ਆਖ਼ਰੀ ਸੋਸ਼ਲ ਮੀਡੀਆ ਪੋਸਟਾਂ ਉਸ ਨੂੰ ਐਲਬਮ ਦਾ ਪ੍ਰਚਾਰ ਕਰਦੇ ਦਿਖਾਉਂਦੀਆਂ ਹਨ। ਰੈਪਰ ਆਪਣੇ ਸਿੰਗਲ ਟਰੈਕ ਯਾਨਿ ਗਾਣੇ 'ਵਿਕਟਰੀ ਲੈਪ' ਲਈ ਸਭ ਤੋਂ ਮਸ਼ਹੂਰ ਹੈ। ਉਹ ਆਪਣੇ ਸਾਬਕਾ ਡੀਜੇ ਜ਼ਿੰਹਲੇ ਨਾਲ 2015 ਵਿੱਚ ਪੈਦਾ ਹੋਈ ਉਸਦੀ ਧੀ ਕੈਰੋ ਓਲਵੇਥੂ ਫੋਰਬਸ ਦੁਆਰਾ ਬਚਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network