ਮਸ਼ਹੂਰ ਟੀਵੀ ਕਪਲ ਗੁਰਮੀਤ ਚੌਧਰੀ ਤੇ ਦੇਬੀਨਾ ਬੋਨਰਜੀ ਜਲਦ ਹੀ ਬਨਣਗੇ ਮਾਤਾ-ਪਿਤਾ, ਫੈਨਜ਼ ਦੇ ਰਹੇ ਵਧਾਈ
ਮਸ਼ਹੂਰ ਟੀਵੀ ਕਪਲ ਗੁਰਮੀਤ ਚੌਧਰੀ ਤੇ ਦੇਬੀਨਾ ਬੋਨਰਜੀ ਜਲਦ ਹੀ ਬਨਣਗੇ ਮਾਤਾ-ਪਿਤਾ, ਫੈਨਜ਼ ਦੇ ਰਹੇ ਵਧਾਈ
ਟੀਵੀ ਜਗਤ ਦੇ ਮਸ਼ਹੂਰ ਕਪਲ ਗੁਰਮੀਤ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਦੇਬੀਨਾ ਬੋਨਰਜੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਦੋਹਾਂ ਅਦਾਕਾਰਾਂ ਨੇ ਬੁੱਧਵਾਰ ਨੂੰ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਫਾਲੋਅਰਜ਼ ਨਾਲ ਇਹ ਖੁਸ਼ ਖਬਰੀ ਸਾਂਝੀ ਕੀਤੀ ਹੈ। ਫੈਨਜ਼ ਅਤੇ ਬਾਲੀਵੁੱਡ ਸੈਲੇਬਸ ਇਸ ਜੋੜੀ ਨੂੰ ਮਾਪੇ ਬਣਨ 'ਤੇ ਵਧਾਈ ਦੇ ਰਹੇ ਹਨ।

ਦੋਹਾਂ ਅਦਾਕਾਰਾਂ ਨੇ ਬੁੱਧਵਾਰ ਨੂੰ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਆਪਣੇ ਮਾਤਾ-ਪਿਤਾ ਬਣਨ ਦੀ ਖੁਸ਼ ਖਬਰੀ ਸ਼ੇਅਰ ਕੀਤੀ ਹੈ। ਦੋਵੇਂ ਆਪਣੇ ਆਉਣ ਵਾਲੇ ਬੱਚੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗੁਰਮੀਤ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਲਿਖਿਆ ਹੈ, " ਟੂ ਬਿਕਮਸ 3, ਜੂਨੀਅਰ ਚੌਧਰੀ ਕਮਿੰਗ ? ? ਤੁਹਾਡੀਆਂ ਦੁਆਵਾ ਦੀ ਉਡੀਕ ਹੈ? #parentstobe #gurbina

ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਇੱਕ ਪਿਆਰੀ ਤਸਵੀਰ ਵਿੱਚ ਦੇਬੀਨਾ ਨੂੰ ਆਪਣੇ ਬੇਬੀ ਬੰਪ ਫਲਾਂਟ ਕਰਦੇ ਹੋਏ ਨਜ਼ਰ ਆ ਰਹੀ ਹੈ। ਦੇਬੀਨਾ ਅਤੇ ਗੁਰਮੀਤ ਕਾਲੇ ਰੰਗ ਦੇ ਕੱਪੜਿਆਂ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ।
ਦੱਸਣਯੋਗ ਹੈ ਕਿ ਦੇਬੀਨਾ ਅਤੇ ਗੁਰਮੀਤ ਦੀ ਮੁਲਾਕਾਤ ਇੱਕ ਟੈਲੇਂਟ ਸ਼ੋਅ ਦੌਰਾਨ ਹੋਈ ਸੀ। ਦੋਵੇਂ ਚੰਗੇ ਦੋਸਤ ਨਹੀਂ ਬਣ ਸਕੇ। ਬਾਅਦ ਵਿੱਚ ਦੋਹਾਂ ਨੇ ਟੀਵੀ ਸ਼ੋਅ ਰਾਮਾਇਣ ਵਿੱਚ ਰਾਮ ਅਤੇ ਸੀਤਾ ਦੇ ਰੂਪ ਵਿੱਚ ਇਕੱਠੇ ਕੰਮ ਕੀਤਾ। ਇਥੇ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਦੋਹਾਂ ਨੇ ਨਿੱਜੀ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ।

ਹੋਰ ਪੜ੍ਹੋ : ਸੋਨੂੰ ਸੂਦ ਮੁੜ ਬਣੇ ਮਸੀਹਾ, ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਨੂੰ ਇਲਾਜ਼ ਲਈ ਖ਼ੁਦ ਲੈ ਕੇ ਪਹੁੰਚੇ ਹਸਪਤਾਲ, ਵੇਖੋ ਵੀਡੀਓ
ਗੁਰਮੀਤ ਅਤੇ ਦੇਬੀਨਾ ਨੇ ਪਿਛਲੇ ਸਾਲ ਅਕਤੂਬਰ ਵਿੱਚ ਮੁੜ ਬੰਗਾਲੀ ਰਵਾਇਤ ਨਾਲ ਵਿਆਹ ਕੀਤਾ ਸੀ। ਖਬਰਾਂ ਮੁਤਾਬਕ ਦੇਬੀਨਾ ਨੇ ਰਵਾਇਤੀ ਬੰਗਾਲੀ ਵਿਆਹ ਲਈ ਬੇਨਤੀ ਕੀਤੀ ਸੀ। ਕਰੀਮ ਰੰਗ ਦੇ ਕੁੜਤੇ ਅਤੇ ਚਿੱਟੀ ਧੋਤੀ ਵਿੱਚ, ਦੇਬੀਨਾ ਇੱਕ ਸੁੰਦਰ ਲਾਲ ਸਾੜੀ ਵਿੱਚ ਇੱਕ ਬੰਗਾਲੀ ਦੁਲਹਨ ਦੇ ਰੂਪ ਵਿੱਚ ਸ਼ਾਨਦਾਰ ਲੱਗ ਰਹੀ ਸੀ। ਦੂਜੇ ਪਾਸੇ ਗੁਰਮੀਤ ਕਰੀਮ ਰੰਗ ਦੇ ਕੁੜਤੇ ਅਤੇ ਚਿੱਟੇ ਰੰਗ ਦੀ ਧੋਤੀ ਵਿੱਚ ਬਹੁਤ ਸੋਹਣੇ ਲੱਗ ਰਹੇ ਸੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
