ਸੋਨੂੰ ਸੂਦ ਤੋਂ ਪ੍ਰਸ਼ੰਸਕ ਨੇ ਮੰਗਿਆ ਇੱਕ ਕਰੋੜ ਰੁਪਿਆ, ਮਿਲਿਆ ਇਹ ਜਵਾਬ

written by Rupinder Kaler | August 24, 2021

ਸੋਨੂੰ ਸੂਦ (Sonu Sood)  ਲਗਾਤਾਰ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ । ਹਜ਼ਾਰਾਂ ਲੋੜਵੰਦ ਲੋਕ ਸੋਸ਼ਲ ਮੀਡੀਆ ਰਾਹੀਂ ਉਸ ਨਾਲ ਸੰਪਰਕ ਕਰਦੇ ਹਨ। ਪਰ ਇਹਨਾਂ ਲੋਕਾਂ ਵਿੱਚ ਕੁਝ ਅਜਿਹੇ ਵੀ ਹਨ ਜਿਹੜੇ ਅਜੀਬ ਕਿਸਮ ਦੀਆਂ ਡਿਮਾਂਡਾ ਕਰਦੇ ਹਨ । ਹਾਲ ਹੀ ਵਿੱਚ ਸੋਨੂੰ ਸੂਦ (Sonu Sood)  ਨੇ ਆਪਣੇ ਇਸੇ ਤਰ੍ਹਾਂ ਦੇ ਪ੍ਰਸ਼ੰਸਕਾਂ ਦੇ ਟਵੀਟਾਂ ਦਾ ਜਵਾਬ ਦਿੱਤਾ ਹੈ।

ਹੋਰ ਪੜ੍ਹੋ :

ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣੇ ਸੇਬਾਂ ਦੇ ਬਾਗਾਂ ਦੀ ਵੀਡੀਓ ਕੀਤੀ ਸਾਂਝੀ 

ਇਨ੍ਹਾਂ ਪ੍ਰਸ਼ੰਸਕਾਂ ਵਿੱਚੋਂ ਇੱਕ ਨੇ ਸੋਨੂੰ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਹੈ ਅਤੇ ਦੂਜੇ ਨੇ ਸੋਨੂੰ ਸੂਦ ਦੀ ਅਗਲੀ ਫਿਲਮ ਵਿੱਚ ਭੂਮਿਕਾ ਨਿਭਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਇੱਕ ਟਵਿੱਟਰ ਯੂਜ਼ਰ ਨੇ ਸੋਨੂੰ ਨੂੰ ਲਿਖਿਆ, 'ਸਰ 1 ਕਰੋੜ ਰੁਪਏ ਦਿਓ।' ਅਭਿਨੇਤਾ ਨੇ ਇਸ ਟਵੀਟ 'ਤੇ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ ਹੈ। ਉਹ ਲਿਖਦੇ ਹਨ, ਸਿਰਫ 1 ਕਰੋੜ? ਥੋੜ੍ਹਾ ਹੋਰ ਮੰਗਿਆ ਹੁੰਦਾ।


ਇੱਕ ਹੋਰ ਟਵਿੱਟਰ ਉਪਭੋਗਤਾ ਨੇ ਪੁੱਛਿਆ, ਸੋਨੂੰ ਸੂਦ (Sonu Sood)  ਸਰ, ਕੀ ਤੁਸੀਂ ਮੈਨੂੰ ਆਪਣੀ ਅਗਲੀ ਫਿਲਮ ਵਿੱਚ ਕੋਈ ਭੂਮਿਕਾ ਦੇਵੋਗੇ? ਸੋਨੂੰ ਨੇ ਉਸ ਨੂੰ ਅਸਲ ਜੀਵਨ ਦਾ ਹੀਰੋ ਬਣਨ ਲਈ ਕਿਹਾ ਅਤੇ ਕਿਹਾ ਕਿ ਉਹ ਕਿਸੇ ਦੀ ਮਦਦ ਕਰੇ । ਉਹ ਹੀਰੋ ਬਣ ਜਾਵੇਗਾ ।

0 Comments
0

You may also like