ਸ਼ਾਹਰੁਖ ਖਾਨ ਦੇ ਇਸ ਪ੍ਰਸ਼ੰਸਕ ਦੀ ਵੀਡਿਓ ਦੇਖਕੇ ਤੁਸੀਂ ਵੀ ਹੋ ਜਾਓਗੇ ਭਾਵੁਕ, ਸ਼ਾਹਰੁਖ ਨੇ ਵੀਡਿਓ ਦੇਖਕੇ ਦਿੱਤਾ ਇਹ ਜਵਾਬ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  February 26th 2019 05:30 PM |  Updated: February 26th 2019 05:30 PM

ਸ਼ਾਹਰੁਖ ਖਾਨ ਦੇ ਇਸ ਪ੍ਰਸ਼ੰਸਕ ਦੀ ਵੀਡਿਓ ਦੇਖਕੇ ਤੁਸੀਂ ਵੀ ਹੋ ਜਾਓਗੇ ਭਾਵੁਕ, ਸ਼ਾਹਰੁਖ ਨੇ ਵੀਡਿਓ ਦੇਖਕੇ ਦਿੱਤਾ ਇਹ ਜਵਾਬ, ਦੇਖੋ ਵੀਡਿਓ 

ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਵਾਕਏ ਹੀ ਕਿੰਗ ਹਨ ਕਿਉਂਕਿ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਇਸੇ ਤਰ੍ਹਾਂ ਦੀ ਇੱਕ ਵੀਡਿਓ ਸਾਹਮਣੇ ਆਈ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਸ਼ਾਹਰੁਖ ਵਾਕਏ ਹੀ ਆਪਣੇ ਪ੍ਰਸ਼ੰਸਕਾਂ ਦੇ ਦਿਲ ਵਿੱਚ ਵੱਸਦੇ ਹਨ । ਇਸ ਵੀਡਿਓ ਨੂੰ ਦੇਖ ਕੇ ਤੁਸੀਂ ਭਾਵੁਕ ਤਾਂ ਹੋਵੋਗੇ ਹੀ ਪਰ ਇਸ ਦੇ ਨਾਲ ਹੀ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ । ਇਸ ਵੀਡਿਓ ਵਿੱਚ ਇੱਕ ਸਖਸ਼ ਕਹਿੰਦਾ ਹੈ ਕਿ ਉਹ ਸ਼ਾਹਰੁਖ ਖਾਨ ਨੂੰ ਪਿੱਛਲੇ ਸੌ ਦਿਨਾਂ ਤੋਂ ਟਵੀਟ ਕਰ ਰਿਹਾ ਹੈ ਕਿਉਂਕਿ ਉਸ ਦਾ ਭਰਾ ਰਾਜੂ ਉਹਨਾਂ ਦਾ ਫੈਨ ਹੈ ਤੇ ਉਹ ਸ਼ਾਹਰੁਖ ਨੂੰ ਮਿਲਣਾ ਚਾਹੁੰਦਾ ਹੈ ।

https://twitter.com/amritkaran/status/1100096871077425153

ਇਸ ਟਵੀਟ ਨੂੰ ਵੇਖ ਕੇ ਸ਼ਾਹਰੁਖ ਖਾਨ ਨੇ ਜਵਾਬ ਦਿੱਤਾ ਹੈ । ਉਹਨਾਂ ਨੇ ਟਵੀਟ ਨਾ ਦੇਖਣ ਤੇ ਮਾਫੀ ਮੰਗੀ ਹੈ ਤੇ ਨਾਲ ਹੀ ਰਾਜੂ ਨਾਲ ਗੱਲ ਕਰਨ ਦਾ ਭਰੋਸਾ ਵੀ ਦਿੱਤਾ ਹੈ ।

https://twitter.com/iamsrk/status/1100244951483465729

ਸ਼ਾਹਰੁਖ ਖ਼ਾਨ ਉਹ ਅਦਾਕਾਰ ਹੈ ਜਿਹੜਾ ਕਿ ਰੋਮਾਂਸ ਦੇ ਰਾਜੇ ਵਜਂੋ ਜਾਣਿਆ ਜਾਂਦਾ ਹੈ । 1990 ਦੇ ਦਹਾਕੇ ਵਿੱਚ ਉਸ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਸ਼ਾਹਰੁਖ ਖ਼ਾਨ ਦੀ ਹਰ ਫ਼ਿਲਮ ਹਿੱਟ ਰਹੀ ਹੈ । ਇਸੇ ਕਰਕੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਵਿੱਚ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network