ਸ਼ੂਟਿੰਗ ਦੌਰਾਨ ਪ੍ਰਸ਼ੰਸਕ ਨੇ ਸੋਨੂੰ ਸੂਦ ਨੂੰ ਕੀਤਾ ਡਿਸਟਰਬ, ਲੱਤ ਮਾਰ ਕੇ ਭਜਾਇਆ ਬਾਹਰ, ਵੀਡੀਓ ਵਾਇਰਲ

written by Rupinder Kaler | August 11, 2021

ਸੋਨੂੰ ਸੂਦ ਦਾ ਨਵਾਂ ਗਾਣਾ ‘ਸਾਥ ਕਯਾ ਨਿਭਾਓਗੇ’ (Saath Kya Nibhaoge) ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਗੀਤ ਨੂੰ ਟੋਨੀ ਕੱਕੜ ਨੇ ਗਾਇਆ ਹੈ । ਜਦੋਂ ਕਿ ਮਿਊਜ਼ਿਕ ਵੀਡੀਓ ਵਿੱਚ ਸੋਨੂੰ ਸੂਦ ਦੇ ਨਾਲ ਨਿਧੀ ਅਗਰਵਾਲ ਦਿਖਾਈ ਦੇ ਰਹੀ ਹੈ । ਗਾਣਾ ਬਹੁਤ ਘੱਟ ਸਮੇਂ ਵਿੱਚ ਟਰੈਂਡ ਹੋ ਰਿਹਾ ਹੈ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਾਣਾ ਸੁਪਰਹਿੱਟ ਹੈ । ਪਰ ਸੋਨੂੰ ਸੂਦ ਚਾਹੁੰਦੇ ਹਨ ਕਿ ਉਹਨਾਂ ਦੇ ਪ੍ਰਸ਼ੰਸਕ ਇਸ ਗਾਣੇ ਤੇ ਰੀਲਸ ਵੀ ਬਨਾਉਣ ।

Pic Courtesy: Instagram

ਹੋਰ ਪੜ੍ਹੋ :

ਕਰੀਨਾ ਕਪੂਰ ਦੇ ਪਰਿਵਾਰ ਨੇ ਉਹਨਾਂ ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ ਜੋ ਜਹਾਂਗੀਰ ਨਾਂਅ ’ਤੇ ਕਰ ਰਹੇ ਸਨ ਹੰਗਾਮਾ

Pic Courtesy: Instagram

ਪਰ ਸਭ ਤੋਂ ਮਜ਼ੇਦਾਰ ਸੋਨੂੰ ਸੂਦ  (Sonu Sood) ਦਾ ਉਹ ਵੀਡੀਓ ਹੈ ਜਿਸ ਰਾਹੀਂ ਉਹਨਾਂ ਨੇ ਇਹ ਅਪੀਲ ਕੀਤੀ ਹੈ । ਵੀਡੀਓ ਵਿੱਚ ਸੋਨੂੰ ਸੂਦ ਨਿਧੀ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸੇ ਦੌਰਾਨ ਉਹਨਾਂ ਦਾ ਇੱਕ ਪ੍ਰਸ਼ੰਸਕ ਸੈਲਫੀ ਲੈਣ ਆ ਜਾਂਦਾ ਹੈ ।

 

View this post on Instagram

 

A post shared by Sonu Sood (@sonu_sood)

ਡਾਂਸ ਦੇ ਵਿੱਚ ਡਿਸਟਰਬ ਕਰਦੇ ਦੇਖ ਸੋਨੂੰ ਸੂਦ ਉਸ ਪ੍ਰਸ਼ੰਸਕ ਨੂੰ ਸਿਰ ਤੋਂ ਫੜਦੇ ਹਨ ਤੇ ਲੱਤ ਮਾਰ ਕੇ ਭਜਾ ਦਿੰਦੇ ਹਨ । ਇਹ ਵੀਡੀਓ ਸੋਨੂੰ ਨੇ ਮਸਤੀ ਵਿੱਚ ਬਣਾਇਆ ਹੈ । ਅਸਲ ਵਿੱਚ ਸੋਨੂੰ ਆਪਣੇ ਪ੍ਰਸ਼ੰਸਕਾਂ ਦੇ ਬਹੁਤ ਕਰੀਬ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ । ਇਸੇ ਕਰਕੇ ਕੁਝ ਲੋਕ ਉਹਨਾਂ ਨੂੰ ਰੱਬ ਵਾਂਗ ਪੂਜਦੇ ਹਨ ।

0 Comments
0

You may also like