
ਸਿੱਧੂ ਮੂਸੇਵਾਲਾ (Sidhu Moose Wala ) ਦਾ ਦਿਹਾਂਤ ਬੀਤੀ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਲਗਾਤਾਰ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਮਰਹੂਮ ਗਾਇਕ ਦੇ ਘਰ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਮਿਲ ਰਹੇ ਹਨ ।ਜਿਸ ਦੇ ਵੀਡੀਓਜ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੂੰ ਉਨ੍ਹਾਂ ਦੀਆਂ ਫੀਮੇਲ ਪ੍ਰਸ਼ੰਸਕ ਮਿਲ ਰਹੀਆਂ ਹਨ ਅਤੇ ਆਪਣੇ ਪਸੰਦੀਦਾ ਗਾਇਕ ਨੂੰ ਆਪਣੇ ਕੋਲ ਨਾ ਪਾ ਕੇ ਇਹ ਪ੍ਰਸ਼ੰਸਕ ਸਿੱਧੂ ਦੇ ਪਿਤਾ ਜੀ ਨੂੰ ਮਿਲ ਕੇ ਭਾਵੁਕ ਹੋ ਗਈਆਂ ‘ਤੇ ਉਨ੍ਹਾਂ ਦੀਆਂ ਅੱਖਾਂ ‘ਚ ਅੱਥਰੂ ਵਹਿ ਤੁਰੇ ।

ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਆਪਣੇ ਛੋਟੇ ਜਿਹੇ ਮਿਊਜਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਨ੍ਹਾਂ ਗੀਤਾਂ ਦੇ ਨਾਲ ਉਸ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਦੇਸ਼ ਦੁਨੀਆ ‘ਚ ਬੈਠੇ ਲੋਕਾਂ ਦੇ ਦਿਲਾਂ ‘ਚ ਬਣਾ ਲਈ ਸੀ ।
ਸਿੱਧੂ ਮੂਸੇਵਾਲਾ ਆਪਣੇ ਗੀਤ ਖੁਦ ਹੀ ਲਿਖਦਾ ਸੀ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਸ ਨੇ ਲਿਖੇ ਅਤੇ ਆਪਣੇ ਗੀਤਾਂ ‘ਚ ਉਹ ਜ਼ਿੰਦਗੀ ਦੀ ਅਸਲੀਅਤ ਹੀ ਲਿਖਦਾ ਸੀ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਸਿੱਧੂ ਮੂਸੇਵਾਲਾ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਨਜਰ ਆ ਚੁੱਕਿਆ ਹੈ ।
View this post on Instagram
ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦਾ ਦਬਦਬਾ ਕਾਇਮ ਹੈ । ਪਰ ਮਾਪਿਆਂ ਦਾ ਦੁੱਖ ਕਿਸੇ ਤੋਂ ਵੀ ਵੇਖਿਆ ਨਹੀਂ ਜਾ ਰਿਹਾ । ਕਿਉਂਕਿ ਜਿਸ ਇਕਲੌਤੇ ਪੁੱਤਰ ਨੇ ਮਾਪਿਆਂ ਦਾ ਸਹਾਰਾ ਬਣਨਾ ਸੀ । ਉਸੇ ਜਵਾਨ ਪੁੱਤਰ ਦੀ ਅਰਥੀ ਬਜ਼ੁਰਗ ਪਿਤਾ ਨੂੰ ਆਪਣੇ ਮੋਢਿਆਂ ‘ਤੇ ਚੁੱਕਣੀ ਪਈ ।
View this post on Instagram