Trending:
ਰਣਬੀਰ ਤੇ ਆਲਿਆ ਦੇ ਵਿਆਹ ਦੀਆਂ ਤਸਵੀਰਾਂ ਵੇਖ ਫੈਨਜ਼ ਨੇ ਰਿਸ਼ੀ ਕਪੂਰ ਨੂੰ ਕੀਤਾ ਯਾਦ, ਜਾਣੋ ਵਜ੍ਹਾ
ਲੰਬੇ ਇੰਤਜ਼ਾਰ ਤੋਂ ਬਾਅਦ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲਿਆ ਭੱਟ ਆਖਰਕਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਫਿਲਮ ਇੰਡਸਟਰੀ ਦੇ ਇਸ ਮਸ਼ਹੂਰ ਸਟਾਰ ਜੋੜੇ ਦੇ ਪ੍ਰਸ਼ੰਸਕ ਜਿੰਨਾ ਬੇਸਬਰੀ ਨਾਲ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ, ਓਨੀ ਹੀ ਇਸ ਜੋੜੀ ਦੀਆਂ ਤਸਵੀਰਾਂ ਨੂੰ ਲੈ ਕੇ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਵਿਆਹ ਤੋਂ ਬਾਅਦ ਜਿਵੇਂ ਹੀ ਰਣਬੀਰ ਅਤੇ ਆਲਿਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ, ਉਹ ਤੇਜ਼ੀ ਨਾਲ ਵਾਇਰਲ ਹੋ ਗਈਆਂ। ਇਸ ਦੌਰਾਨ ਇੰਟਰਨੈੱਟ 'ਤੇ ਇਸ ਜੋੜੇ ਦੀ ਇਕ ਤਸਵੀਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਨੂੰ ਯਾਦ ਕਰ ਰਹੇ ਹਨ।ਦਰਅਸਲ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਸ ਤਸਵੀਰ 'ਚ ਰਣਬੀਰ ਅਤੇ ਆਲਿਆ ਵਿਆਹ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਫੋਟੋ ਵਿੱਚ, ਜੋੜਾ ਕੇਕ ਕੱਟਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਸ਼ੈਂਪੇਨ ਪੀਂਦਾ ਦਿਖਾਈ ਦੇ ਰਿਹਾ ਹੈ। ਦੋਵਾਂ ਦੀ ਇੱਕ-ਦੂਜੇ ਨਾਲ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਦੌਰਾਨ ਰਣਬੀਰ-ਆਲਿਆ ਦੀ ਇਹ ਤਸਵੀਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਨੀਤੂ ਅਤੇ ਰਿਸ਼ੀ ਦੀ ਇੱਕ ਪੁਰਾਣੀ ਤਸਵੀਰ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਰਣਬੀਰ ਕਪੂਰ ਤੇ ਆਲਿਆ ਭੱਟ ਨੇ ਆਪਣੇ ਵਿਆਹ 'ਚ ਸੱਤ ਦੀ ਥਾਂ ਲਏ ਚਾਰ ਫੇਰੇ, ਜਾਣੋ ਕਿਉਂ
ਇਸ ਤਸਵੀਰ 'ਚ ਨੀਤੂ ਅਤੇ ਰਿਸ਼ੀ ਵੀ ਆਪਣੇ ਵਿਆਹ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਵਾਇਰਲ ਹੋ ਰਹੀ ਇਸ ਤਸਵੀਰ 'ਚ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਵਿਆਹ ਦੇ ਜੋੜੇ 'ਚ ਸ਼ੈਂਪੇਨ ਦਾ ਗਲਾਸ ਫੜੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਲੋਕ ਇਸ ਨੂੰ ਕਪੂਰ ਪਰਿਵਾਰ ਦਾ ਜਸ਼ਨ ਮਨਾਉਣ ਦੀ ਪਰੰਪਰਾ ਦੱਸ ਰਹੇ ਹਨ। 42 ਸਾਲ ਪਹਿਲਾਂ ਨੀਤੂ ਅਤੇ ਰਿਸ਼ੀ ਕਪੂਰ ਨੇ ਵੀ ਆਪਣੇ ਵਿਆਹ ਵਾਲੇ ਦਿਨ ਅਜਿਹਾ ਹੀ ਕੀਤਾ ਸੀ। ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਨੇ 22 ਜਨਵਰੀ 1980 ਨੂੰ ਇੱਕ ਦੂਜੇ ਨਾਲ ਸੱਤ ਫੇਰੇ ਲਏ।

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਸਟਾਰ ਜੋੜੀ ਰਣਬੀਰ ਅਤੇ ਆਲਿਆ ਨੇ 14 ਅਪ੍ਰੈਲ ਨੂੰ ਇੱਕ ਨਿਜੀ ਸਮਾਰੋਹ ਵਿੱਚ ਵਿਆਹ ਕੀਤਾ ਸੀ। ਇਸ ਜੋੜੇ ਦੇ ਵਿਆਹ ਦੀ ਰਸਮ ਨੂੰ ਕਾਫੀ ਸੀਕ੍ਰੇਟ ਰੱਖਿਆ ਗਿਆ ਸੀ। ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੱਕ ਰਣਬੀਰ ਅਤੇ ਆਲਿਆ ਦੀ ਇੱਕ ਵੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਨਹੀਂ ਆਈ ਸੀ। ਹਾਲਾਂਕਿ ਵਿਆਹ ਤੋਂ ਬਾਅਦ ਮਿਸਟਰ ਅਤੇ ਮਿਸਜ਼ ਕਪੂਰ ਨੇ ਮੀਡੀਆ ਦੇ ਸਾਹਮਣੇ ਇਕੱਠੇ ਪੋਜ਼ ਦਿੱਤੇ।