
ਸ਼ਹਿਨਾਜ਼ ਗਿੱਲ (Shehnaaz Gill) ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ । ਸ਼ਹਿਨਾਜ਼ ਗਿੱਲ ਨੇ ਟਵਿੱਟਰ ‘ਤੇ ਇੱਕ ਲਾਈਵ ਸੈਸ਼ਨ ਰੱਖਿਆ ਸੀ । ਇਸ ਸੈਸ਼ਨ ਦੇ ਦੌਰਾਨ ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਵੀ ਕੀਤੀ । ਇਸ ਦੌਰਾਨ ਕਈ ਫੈਨਸ ਨੇ ਉਸ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਕਈ ਟਵੀਟ ਵਾਇਰਲ ਵੀ ਹੋ ਰਹੇ ਹਨ । ਜਿਨ੍ਹਾਂ ਦਾ ਸ਼ਹਿਨਾਜ਼ ਗਿੱਲ ਨੇ ਬਹੁਤ ਹੀ ਮਜ਼ੇਦਾਰ ਜਵਾਬ ਦਿੱਤਾ ਹੈ ।ਇੱਕ ਫੈਨ ਨੇ ਲਿਖਿਆ, 20 ਰੁਪਏ ਦੀ ਪੈਪਸੀ, ਸ਼ਹਿਨਾਜ਼ ਗਿੱਲ ਬਹੁਤ ਸੈਕਸੀ। ਇਸ ਦਾ ਜਵਾਬ ਦਿੰਦੇ ਹੋਏ ਸ਼ਹਿਨਾਜ਼ ਨੇ ਲਿਖਿਆ, ਤੇਰੇ ਟਵੀਟ ਦੀ ਐਸੀ ਕੀ ਤੈਸੀ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਵਿਆਹ ‘ਚ ਗਾਇਕਾ ਜਸਵਿੰਦਰ ਬਰਾੜ ਵੀ ਪਹੁੰਚੀ, ਵੀਡੀਓ ਹੋ ਰਿਹਾ ਵਾਇਰਲ
ਹਾਲਾਂਕਿ ਸ਼ਹਿਨਾਜ਼ ਨੇ ਮਜ਼ਾਕ 'ਚ ਅਜਿਹਾ ਇਸ ਲਈ ਕਿਹਾ ਕਿਉਂਕਿ ਉਨ੍ਹਾਂ ਨੇ ਇਸ ਟਵੀਟ ਨਾਲ ਕਈ ਹੱਸਣ ਵਾਲੇ ਇਮੋਜੀ ਸ਼ੇਅਰ ਕੀਤੇ ਹਨ ।ਕਈ ਹੋਰ ਫੈਨਜ਼ ਨੇ ਵੀ ਆਪਣੇ ਟਵੀਟ ਰਾਹੀਂ ਸ਼ਹਿਨਾਜ਼ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਇੱਕ ਫੈਨ ਨੇ ਇੱਕ ਟਵੀਟ ਵਿੱਚ ਸ਼ਹਿਨਾਜ਼ ਨੂੰ ਕਿਹਾ ਕਿ ਉਹ ਠੀਕ ਨਹੀਂ ਮਹਿਸੂਸ ਕਰ ਰਹੀ ਹੈ ਅਤੇ ਗਲੇ ਮਿਲਣਾ ਚਾਹੁੰਦਾ ਹੈ।ਇਸ 'ਤੇ ਸ਼ਹਿਨਾਜ਼ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ, ਛੇ ਫੁੱਟ ਦੀ ਦੂਰੀ ਰੱਖੋ, ਤੁਹਾਨੂੰ ਵੈਲੇਨਟਾਈਨ ਦੀ ਨਹੀਂ, ਕੁਆਰੰਟੀਨ ਦੀ ਜ਼ਰੂਰਤ ਹੈ।

ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ਤੋਂ ਬਾਅਦ ਚਰਚਾ ‘ਚ ਆਈ ਸੀ ।ਬਿੱਗ ਬੌਸ ‘ਚ ਹੀ ਸਿਧਾਰਥ ਸ਼ੁਕਲਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਉਸ ਨੇ ਕਈ ਗੀਤਾਂ ‘ਚ ਕੰਮ ਕੀਤਾ ਹੈ । ਕੁਝ ਸਮਾਂ ਪਹਿਲਾਂ ਹੀ ਸ਼ਹਿਨਾਜ਼ ਗਿੱਲ ਦੀ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਈ ਸੀ । ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਹੀ ਜ਼ਿਆਦਾ ਸਰਾਹਿਆ ਗਿਆ ਸੀ ।
20 rupees ki pepsi@ishehnaaz_gill h bahoot hi sexy ✊🤭
Love Like Shehnaaz#ShehnaazGill pic.twitter.com/mtERewvECf— SHRIRAM || SIDNAAZ ||🙎♂️ (@Shriram_13) February 20, 2022