ਕੌਮੀ ਪੱਧਰ ਦੇ ਮੁੱਕੇਬਾਜ਼ ਦੀ ਹਾਲਤ ਦੇਖ ਕੇ ਭਾਵੁਕ ਹੋਏ ਫ਼ਰਹਾਨ ਅਖਤਰ

written by Rupinder Kaler | April 16, 2021

ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਕੌਮੀ ਪੱਧਰ ਦੇ ਮੁੱਕੇਬਾਜ਼ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਮੁੱਕੇਬਾਜ਼ ਦੀ ਮਾਲੀ ਹਾਲਤ ਬੇਹੱਦ ਖ਼ਰਾਬ ਹੈ, ਜਿਸ ਨੂੰ ਦੇਖ ਕੇ ਫ਼ਰਹਾਨ ਅਖਤਰ ਭਾਵੁਕ ਹੋ ਗਏ ਹਨ । ਉਨ੍ਹਾਂ ਨੇ ਇਸ ਬਾਕਸਰ ਦੀ ਜਾਣਕਾਰੀ ਵੀਡੀਓ ਸ਼ੇਅਰ ਕਰਨ ਵਾਲੇ ਸਖ਼ਸ਼ ਤੋਂ ਮੰਗੀ ਹੈ। ਹੋਰ ਪੜ੍ਹੋ : ਕਾਰਤਿਕ ਆਰਯਨ ਦੇ ਰਵੱਈਏ ਕਾਰਨ ‘ਦੋਸਤਾਨਾ -2’ ਫ਼ਿਲਮ ਚੋਂ ਬਦਲਿਆ ਗਿਆ ਇਹ ਵੀਡੀਓ ਆਬਿਦ ਖ਼ਾਨ ਦੀ ਹੈ ਜਿਨ੍ਹਾਂ ਨੂੰ ਰਾਸ਼ਟਰੀ ਪੱਧਰ ਦਾ ਬਾਕਸਰ ਦੱਸਿਆ ਗਿਆ ਹੈ। ਇਸਦੇ ਨਾਲ ਜੋ ਜਾਣਕਾਰੀ ਦਿੱਤੀ ਹੈ, ਉਸ ਅਨੁਸਾਰ, ਆਬਿਦ ਐੱਨਆਈਐੱਸ ਸਿਖਲਾਈ ਕੋਚ ਸਨ, ਪਰ ਹੁਣ ਉਨ੍ਹਾਂ ਨੂੰ ਗੁਜ਼ਾਰੇ ਲਈ ਆਟੋ ਚਲਾਉਣਾ ਪੈ ਰਿਹਾ ਹੈ। ਵੀਡੀਓ ’ਚ ਆਬਿਦ ਬਾਕਸਿੰਗ ਦੇ ਪੰਚ ਲਾਉਂਦੇ ਨਜ਼ਰ ਆਉਂਦੇ ਹਨ, ਉਥੇ ਹੀ ਉਹ ਆਪਣੀ ਕਹਾਣੀ ਸੁਣਾਉਂਦੇ ਹਨ। ਫਰਹਾਨ ਨੇ ਇਹ ਵੀਡੀਓ ਰੀ-ਟਵੀਟ ਕਰਕੇ ਲਿਖਿਆ- ਇਹ ਦੇਖਣਾ ਦੁਖਦ ਪਰ ਪ੍ਰੇਰਣਾਦਾਇਕ ਵੀ ਹੈ। ਇਸ ਸਪੋਰਟਸਮੈਨ ਨੇ ਕਿਸ ਤਰ੍ਹਾਂ ਆਪਣੀ ਅਧੂਰੀ ਲਾਲਸਾ ਦਾ ਮੁਕਾਬਲਾ ਕੀਤਾ ਹੈ।  ਇਸ ਤੋਂ ਬਾਅਦ ਫਰਹਾਨ ਨੇ ਆਬਿਦ ਦੀ ਕਾਨਟੈਕਟ ਡਿਟੇਲਜ਼ ਮੰਗੀ।

0 Comments
0

You may also like