ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ, ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਸਮਰਥਨ

written by Shaminder | September 27, 2021

ਕਿਸਾਨਾਂ  (Farmers) ਵੱਲੋਂ ਤਿੰਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਜਾਰੀ ਹੈ । ਕਿਸਾਨਾਂ ਨੇ ਅੱਜ ਬੰਦ ਦਾ ਸੱਦਾ ਦਿੱਤਾ ਹੈ । ਕਈ ਸਮਾਜਿਕ ਅਤੇ ਸਿਆਸੀ ਪਾਰਟੀਆ ਨੇ ਵੀ ਭਾਰਤ ਬੰਦ ਦਾ ਸਮਰਥਨ ਕੀਤਾ ਹੈ ।ਇਸ ਦੇ ਨਾਲ ਹੀ ਪੰਜਾਬੀ ਸੈਲੀਬ੍ਰੇਟੀ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ । ਦਰਸ਼ਨ ਔਲਖ (Darshan Aulakh )ਨੇ ਵੀ ਇਸ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ ।ਇਸ ਦੌਰਾਨ ਕਿਸਾਨਾਂ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

farmersprotest

ਹੋਰ ਪੜ੍ਹੋ : ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਹੱਥਾਂ ‘ਚ ਹੱਥ ਪਾਈ ਆਏ ਨਜ਼ਰ, ਕੀ ਦੋਵਾਂ ਨੇ ਕਰ ਦਿੱਤੀ ਰਿਲੇਸ਼ਨਸ਼ਿਪ ਕਨਫਰਮ !

ਦਿੱਲੀ ਡੀਐੱਨਡੀ ‘ਤੇ ਲੰਬਾ ਜਾਮ ਲੱਗ ਚੁੱਕਿਆ ਹੈ । ਇਸ ਦੇ ਨਾਲ ਹੀ ਦਿੱਲੀ ਗੁੜਗਾਂਵ ਬਾਰਡਰ ‘ਤੇ ਵੀ ਲੰਮਾ ਜਾਮ ਲੱਗ ਚੁੱਕਿਆ ਹੈ । ਕਿਸਾਨ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾ ਨੂੰ ਛੱਡ ਕੇ ਸਭ ਕੁਝ ਬੰਦ ਕਰ ਦੇਣਗੇ।

Darshan-Aulakh

ਭਾਰਤ ਬੰਦ ਦੇ ਸਬੰਧ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਕਿਸਾਨ ਸੜਕਾਂ ਅਤੇ ਰਾਜ ਮਾਰਗਾਂ ਤੇ ਰੋਸ ਪ੍ਰਦਰਸ਼ਨ ਕਰਨਗੇ। ਸਰਕਾਰੀ ਦਫਤਰਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਦਿੱਲੀ ਦੀ ਸਰਹੱਦ ਦਾ ਘਿਰਾਓ ਵੀ ਕਰਨਗੇ। ਕਿਸਾਨਾਂ ਦੇ ਇਸ ਭਾਰਤ ਬੰਦ ਨੂੰ ਵਿਰੋਧੀ ਧਿਰ ਦਾ ਸਮਰਥਨ ਮਿਲਿਆ ਹੈ। ਭਾਰਤ ਬੰਦ ਦੇ ਕਾਰਨ, ਦਿੱਲੀ ਵਿੱਚ ਬਹੁਤ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਥਾਵਾਂ ਤੇ ਰਸਤੇ ਬਦਲ ਦਿੱਤੇ ਗਏ ਹਨ।

0 Comments
0

You may also like