ਭਾਜਪਾ ਲੀਡਰ ਤੇ ਅਦਾਕਾਰ ਰਵੀ ਕਿਸ਼ਨ ਦਾ ਕਿਸਾਨਾਂ ਵੱਲੋਂ ਵਿਰੋਧ, ਰੂਪਨਗਰ ਵਿੱਚ ਕਰ ਰਿਹਾ ਸੀ ਫ਼ਿਲਮ ਦੀ ਸ਼ੂਟਿੰਗ

written by Rupinder Kaler | June 23, 2021

ਅਦਾਕਾਰ ਰਵੀ ਕਿਸ਼ਨ ਦਾ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ, ਉਹ ਪੰਜਾਬ ਵਿੱਚ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਪਹੁੰਚੇ ਹੋਏ ਸਨ । ਕਿਸਾਨਾਂ ਨੇ ਨਾ ਸਿਰਫ ਪ੍ਰਦਰਸ਼ਨ ਕੀਤਾ ਬਲਕਿ ਉਸ ਨੂੰ ਸ਼ੂਟਿੰਗ ਵੀ ਨਹੀਂ ਕਰਨ ਦਿੱਤੀ ।ਰਵੀ ਕਿਸ਼ਨ ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਧਨਖਰਾਲੀ ਵਿੱਚ ਇਕ ਵਿਗਿਆਪਨ ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਸਨ । ਹੋਰ ਪੜ੍ਹੋ : ਗਾਇਕ ਹਰਫ ਚੀਮਾ ਨੇ ਕਿਸਾਨ ਅੰਦੋਲਨ ਨਾਲ ਜੁੜਨ ਦੀ ਕੀਤੀ ਅਪੀਲ ਇੱਕ ਵੈੱਬਸਾਈਟ ਦੀ ਖਬਰ ਮੁਤਾਬਿਕ ਰਵੀ ਕਿਸ਼ਨ ਦੇ ਨਾਲ ਇੱਕ ਟੀਮ ਮੋਰਿੰਡਾ ਦੇ ਨੇੜਲੇ ਪਿੰਡ ਖੈਰਪੁਰ ਅਤੇ ਢੰਗਰਾਲੀ ਵਿੱਚ ਸ਼ੂਟਿੰਗ ਲਈ ਪਹੁੰਚੀ ਸੀ। ਪਿੰਡ ਢੰਗਰਾਲੀ ਦੇ ਰਣਦੀਪ ਸਿੰਘ, ਸਪਿੰਦਰ ਸਿੰਘ, ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਭਾਜਪਾ ਦੇ ਸੰਸਦ ਮੈਂਬਰ ਉਨ੍ਹਾਂ ਦੇ ਪਿੰਡ ਇੱਕ ਵਿਗਿਆਪਨ ਫਿਲਮ ਦੀ ਸ਼ੂਟਿੰਗ ਲਈ ਆਏ ਹਨ ਤਾਂ ਉਨ੍ਹਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਪਿੰਡ ਦੇ ਨੌਜਵਾਨਾਂ ਨੇ ਰਵੀ ਕਿਸ਼ਨ ਅਤੇ ਉਸ ਦੇ ਸਟਾਫ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਰਵੀ ਕਿਸ਼ਨ ਨੂੰ ਤੁਰੰਤ ਪਿੰਡ ਤੋਂ ਵਾਪਸ ਜਾਣਾ ਪਿਆ।

0 Comments
0

You may also like