ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਬੈਲ ਬੌਟਮ’ ਦਾ ਕਿਸਾਨਾਂ ਨੇ ਕੀਤਾ ਵਿਰੋਧ

written by Rupinder Kaler | August 23, 2021

ਅਕਸ਼ੇ ਕੁਮਾਰ ( Akshay Kumar) ਨੂੰ ਕਿਸਾਨਾਂ ਦੇ ਖਿਲਾਫ ਬੋਲਣਾ ਮਹਿੰਗਾ ਪੈ ਰਿਹਾ ਹੈ ਕਿਉਂਕਿ ਕਿਸਾਨਾਂ ਵੱਲੋਂ ਬਾਲੀਵੁੱਡ ਅਕਸ਼ੇ ਕੁਮਾਰ ਦੀ ਨਵੀਂ ਫ਼ਿਲਮ ਬੈੱਲ ਬੌਟਮ (Bell Bottom) ਦਾ ਪੰਜਾਬ ਦੇ ਸਿਨੇਮਾਂ ਘਰ ਵਿੱਚ ਲੱਗਣ ਤੇ ਵਿਰੋਧ ਹੋ ਰਿਹਾ ਹੈ । ਪੰਜਾਬ ਦੇ ਪਟਿਆਲਾ ਸਮੇਤ ਕੁਝ ਹੋਰ ਸ਼ਹਿਰਾਂ ਵਿੱਚ ਸਿਨੇਮਾ ਘਰਾਂ ਦੇ ਬਾਹਰ ਕਿਸਾਨਾਂ ਨੇ ਧਰਨਾ ਲਗਾਇਆ ਹੈ ।ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ।

 

ਹੋਰ ਪੜ੍ਹੋ :

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਕਿਹਾ ਇੱਕ ਰਿਸ਼ਤੇ ਵਿੱਚ ਹਾਂ

 

ਕਿਸਾਨਾਂ ਨੇ ਕਿਹਾ ਕਿ ਅਕਸ਼ੇ ਕੁਮਾਰ ( Akshay Kumar)  ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ ਪੰਜਾਬ ਦਾ ਕੋਈ ਪੱਖ ਨਹੀਂ ਲਿਆ, ਇਸ ਲਈ ਅਦਾਕਾਰ ਦੀ ਕੋਈ ਵੀ ਫਿਲਮ ਪੰਜਾਬ ਵਿਚ ਨਹੀਂ ਲੱਗਣ ਦਿੱਤੀ ਜਾਵੇਗੀ। ਕਿਸਾਨਾਂ ਨੇ ਫਿਲਮ ਦੇਖ ਕੇ ਬਾਹਰ ਆਏ ਲੋਕਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਹਾਲ ਮੈਨੇਜਰ ਨੂੰ ਮੰਗ ਪੱਤਰ ਵੀ ਸੌਂਪਿਆ।

Pic Courtesy: Instagram

ਕਿਸਾਨਾਂ ਨੇ ਕਿਹਾ ਕਿ ਜੇਕਰ ਸਿਨੇਮਾ ਹਾਲ ਵਿਚੋਂ ਫਿਲਮ ਨਹੀਂ ਹਟਾਈ ਗਈ ਤਾਂ ਹਾਲ ਦੇ ਬਾਹਰ ਪੱਕਾ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਨੇ ਫਿਲਮ Bell Bottom ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਪੰਜਾਬੀਆਂ ਨੂੰ ਅਕਸ਼ੇ ਕੁਮਾਰ ( Akshay Kumar)  ਦੀਆਂ ਫਿਲਮਾਂ ਨਾ ਦੇਖਣ ਦੀ ਅਪੀਲ ਕੀਤੀ।

 

 

0 Comments
0

You may also like