ਕਿਸਾਨਾਂ ਨੇ ਰਾਮ ਸਿੰਘ ਰਾਣਾ ਦੀ ਗੋਲਡਨ ਹੱਟ ਅੱਗੇ ਲਗਾਏ ਪੱਥਰ ਪੁੱਟ ਸੁੱਟੇ

written by Shaminder | July 08, 2021

ਰਾਮ ਸਿੰਘ  ਰਾਣਾ ਦੀ ਗੋਲਡਨ ਹੱਟ ਦੇ ਅੱਗੇ ਰੱਖੇ ਗਏ ਸਰਕਾਰੀ ਪੱਥਰ ਕਿਸਾਨਾਂ ਨੇ ਟ੍ਰੈਕਟਰਾਂ ਦੇ ਨਾਲ ਟੋਚਨ ਪਾ ਕੇ ਉਖਾੜ ਦਿੱਤੇ ਹਨ ।ਕਿਸਾਨਾਂ ਨੇ ਵੱਡੀ ਗਿਣਤੀ ‘ਚ ਇੱਕਠੇ ਹੋ ਕੇ ਟ੍ਰੈਕਟਰਾਂ ਦੇ ਨਾਲ ਇਨ੍ਹਾਂ ਪੱਥਰਾਂ ਨੂੰ ਉੱਥੋਂ ਹਟਾ ਦਿੱਤਾ ਹੈ । ਦੱਸ ਦਈਏ ਕਿ ਕਿਸਾਨ ਅੰਦੋਲਨ ‘ਚ ਕਿਸਾਨਾਂ ਦਾ ਸਾਥ ਦੇਣ ਵਾਲੇ ਹਰ ਸ਼ਖਸ ਦੇ ਕੰਮ ‘ਚ ਰੁਕਾਵਟ ਪਾਈ ਜਾ ਰਹੀ ਹੈ । golden hut,   ਹੋਰ ਪੜ੍ਹੋ : ਆਪਣੀ ਗਰਲ ਫ੍ਰੈਂਡ ਲਈ ਰਿਸ਼ੀ ਕਪੂਰ ਨੀਤੂ ਸਿੰਘ ਤੋਂ ਲਿਖਵਾਉਂਦੇ ਸਨ ਲਵ ਲੈਟਰ, ਨੀਤੂ ਦੇ ਜਨਮ ਦਿਨ ’ਤੇ ਜਾਣੋਂ ਨੀਤੂ ਤੇ ਰਿਸ਼ੀ ਦੀ ਲਵ ਸਟੋਰੀ 
ਰਾਮ ਸਿੰਘ ਰਾਣਾ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਕਿਸਾਨਾਂ ਦੀ ਸੇਵਾ ਕਰਦੇ ਆ ਰਹੇ ਹਨ । ਕਿਸਾਨ ਅੰਦੋਲਨ ‘ਚ ਕਿਸਾਨਾਂ ਨੂੰ ਪਾਣੀ ਦੁੱਧ ਅਤੇ ਲੰਗਰ ਦੀ ਸੇਵਾ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ । ਬੀਤੇ ਦਿਨੀਂ ਕਈ ਗਾਇਕਾਂ ਨੇ ਪੋਸਟਾਂ ਪਾ ਕੇ ਰਾਮ ਸਿੰਘ ਰਾਣਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ । Golden Hut, ਰਣਜੀਤ ਬਾਵਾ, ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਰਾਮ ਸਿੰਘ ਰਾਣਾ ਦੇ ਸਮਰਥਨ ‘ਚ ਪੋਸਟਾਂ ਸਾਂਝੀਆਂ ਕੀਤੀਆ ਸਨ ਅਤੇ ਮੰਗ ਕੀਤੀ ਗਈ ਸੀ ਕਿ ਇਨ੍ਹਾਂ ਰਸਤਿਆਂ ਨੂੰ ਤੁਰੰਤ ਖੋਲਿਆ ਜਾਣਾ ਚਾਹੀਦਾ ਹੈ ।ਉਨ੍ਹਾਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਰਾਮ ਸਿੰਘ ਰਾਣਾ ਦਾ ਸਾਥ ਦੇਣ ਤਾਂ ਜੋ ਉਨ੍ਹਾਂ ਦੇ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ।  

0 Comments
0

You may also like