ਕਿਸਾਨਾਂ ਦੀ ਅੱਜ ਘਰ ਵਾਪਸੀ, ਕਿਸਾਨਾਂ ਦਾ ਜਗ੍ਹਾ-ਜਗ੍ਹਾ ‘ਤੇ ਹੋ ਰਿਹਾ ਸਵਾਗਤ, ਗਾਇਕ ਜੱਸ ਬਾਜਵਾ ਨੇ ਸਾਂਝਾ ਕੀਤਾ ਵੀਡੀਓ

written by Shaminder | December 11, 2021

ਕਿਸਾਨਾਂ ਦੀ ਅੱਜ ਘਰ ਵਾਪਸੀ ਹੋ ਰਹੀ ਹੈ ।ਕਿਸਾਨ  (Farmers) ਬੜੀ ਖੁਸ਼ੀ ਅਤੇ ਚਾਅ ਦੇ ਨਾਲ ਆਪੋ ਆਪਣੇ ਪਿੰਡਾਂ ਅਤੇ ਸ਼ਹਿਰਾਂ ‘ਚ ਵਾਪਸ ਜਾ ਰਹੇ ਹਨ ।ਇਸ ਦੇ ਨਾਲ ਹੀ ਇਨ੍ਹਾਂ ਕਿਸਾਨਾਂ ਦਾ ਜਗ੍ਹਾ-ਜਗ੍ਹਾ ‘ਤੇ ਸਵਾਗਤ (Welcome)  ਕੀਤਾ ਜਾ ਰਿਹਾ ਹੈ । ਪਾਣੀਪਤ ਪਹੁੰਚਣ ‘ਤੇ ਇਨ੍ਹਾਂ ਕਿਸਾਨਾਂ ਦੇ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ ।ਇਸ ਤੋਂ ਇਲਾਵਾ ਬੀਤੇ ਦਿਨ ਰਾਮ ਸਿੰਘ ਰਾਣਾ ਨੇ ਵੀ ਕਿਸਾਨਾਂ ਦੇ ਨਾਸ਼ਤੇ ਦੇ ਇੰਤਜ਼ਾਮ ਦੀ ਗੱਲ ਆਖੀ ਸੀ । ਰਾਮ ਸਿੰਘ ਰਾਣਾ ਵੀ ਇਸ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸਨ ।

farmers Return image From google

ਹੋਰ ਪੜ੍ਹੋ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਸਨ । ਉਨ੍ਹਾਂ ਚੋਂ ਗਾਇਕ ਹਰਫ ਚੀਮਾ, ਕੰਵਰ ਗਰੇਵਾਲ, ਅਤੇ ਜੱਸ ਬਾਜਵਾ ਅਤੇ ਦਰਸ਼ਨ ਔਲਖ, ਰੇਸ਼ਮ ਸਿੰਘ ਅਨਮੋਲ ਸਣੇ ਕਈ ਕਲਾਕਾਰ ਸਨ । ਜੋ ਇਸ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸਨ ।

Farmers image From instagram

ਇਨ੍ਹਾਂ ਕਲਾਕਾਰਾਂ ਨੇ ਨਾ ਸਿਰਫ ਇਸ ਅੰਦੋਲਨ ‘ਚ ਸ਼ਮੂਲੀਅਤ ਕੀਤੀ, ਬਲਕਿ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਪਣੇ ਗੀਤਾਂ ਅਤੇ ਤਕਰੀਰਾਂ ਦੇ ਰਾਹੀਂ ਲਗਾਤਾਰ ਆਵਾਜ਼ ਬੁਲੰਦ ਕੀਤੀ ਸੀ ।ਅੱਜ ਜਦੋਂ ਕਿਸਾਨ ਘਰ ਵਾਪਸੀ ਕਰ ਰਹੇ ਹਨ ਤਾਂ ਪੰਜਾਬੀ ਇੰਡਸਟਰੀ ਦੇ ਇਹ ਸਾਰੇ ਸਿਤਾਰੇ ਪੱਬਾਂ ਭਾਰ ਹਨ ।

ਗਾਇਕ ਜੱਸ ਬਾਜਵਾ ਵੀ ਇਸ ਅੰਦੋਲਨ ਚੋਂ ਵਾਪਸ ਆ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ਅਤੇ ਕਾਫਿਲੇ ਦੇ ਨਾਲ ਉਹ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ ਅੱਗੇ ਵੱਧ ਰਹੇ ਹਨ ।

 

You may also like