ਕਿਸਾਨਾਂ ਨੇ ਪੰਜਾਬ ‘ਚ ਘੇਰੀ ਕੰਗਨਾ ਰਣੌਤ, ਵੀਡੀਓ ਹੋ ਰਹੇ ਵਾਇਰਲ

written by Shaminder | December 03, 2021

ਕਿਸਾਨਾਂ ਦੇ ਖਿਲਾਫ ਲਗਾਤਾਰ ਜ਼ਹਿਰ ਘੋਲਣ ਵਾਲੀ ਕੰਗਨਾ ਰਣੌਤ (kangana ranaut) ਨੂੰ ਕੀਰਤਪੁਰ ਸਾਹਿਬ ਵਿਖੇ ਕਿਸਾਨਾਂ (Farmers) ਨੇ ਘੇਰ ਲਿਆ । ਜਿਸ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ ਊਨਾ ਹਾਈਵੇ ਨੂੰ ਜਾਮ ਕਰ ਦਿੱਤਾ । ਇਸ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੰਗਨਾ ਨੇ ਸਿੱਖਾਂ ਦੇ ਖ਼ਿਲਾਫ ਵੀ ਵਿਵਾਦਿਤ ਬਿਆਨ ਦਿੱਤਾ ਸੀ ।ਜਿਸ ਤੋਂ ਬਾਅਦ ਕੰਗਨਾ ਦੇ ਖਿਲਾਫ ਸਿੱਖ ਭਾਈਚਾਰੇ ‘ਚ ਵੀ ਰੋਸ ਪਾਇਆ ਜਾ ਰਿਹਾ ਹੈ ।

Kangna image From instagram

ਹੋਰ ਪੜ੍ਹੋ : ਨੇਹਾ ਧੂਪੀਆ ਦਾ ਬੇਟਾ ਹੋਇਆ ਦੋ ਮਹੀਨੇ ਦਾ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਕਿਸਾਨਾਂ ਨੇ ਸ੍ਰੀ ਕੀਰਤਪੁਰ ਸਾਹਿਬ ਦੇ ਬੁੰਗਾ ਸਾਹਿਬ ਵਿਖੇ ਅਦਾਕਾਰਾ ਕੰਗਨਾ ਰਣੌਤ ਦੇ ਕਾਫਲੇ ਦਾ ਘਿਰਾਓ ਕੀਤਾ। ਕਿਸਾਨਾਂ ਨੇ ਚੰਡੀਗੜ੍ਹ-ਊਨਾ ਹਾਈਵੇਅ ਜਾਮ ਕਰ ਦਿੱਤਾ। ਕੰਗਨਾ ਰਣੌਤ ਦਾ ਕਾਫਲਾ ਜਾਮ ਵਿੱਚ ਫਸ ਗਿਆ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਕੰਗਣਾ ਰਣੌਤ ਮਾਫੀ ਮੰਗੇ।

kangna-ranaut image From instagram

ਇਸ ਮਗਰੋਂ ਹੀ ਇੱਥੋਂ ਜਾਣ ਦਿੱਤਾ ਜਾਏਗਾ। ਕਿਸਾਨ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਹਨ ਤੇ ਪੁਲਿਸ ਵੀ ਪਹੁੰਚ ਗਈ ਹੈ। ਇਸ ਮੌਕੇ ਮਹਿਲਾ ਕਿਸਾਨ ਵੀ ਹਾਜ਼ਰ ਸੀ।ਦੱਸ ਦਈਏ ਕਿ ਜਦੋਂ ਤੋਂ ਕਿਸਾਨ ਧਰਨੇ ‘ਤੇ ਬੈਠੇ ਹਨ ਉਦੋਂ ਤੋਂ ਹੀ ਕੰਗਨਾ ਰਣੌਤ ਕਿਸਾਨਾਂ ਦੇ ਖਿਲਾਫ ਗਲਤ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀ ਸੀ, ਪਰ ਅੱਜ ਜਦੋਂ ਕਿਸਾਨਾਂ ਦੇ ਅੜਿੱਕੇ ਚੜ੍ਹ ਗਈ ਤਾਂ ਕਿਸਾਨਾਂ ਨੇ ਇਸ ਨੂੰ ਘੇਰਦਿਆਂ ਦੇਰੀ ਨਹੀਂ ਲਗਾਈ ।

 

View this post on Instagram

 

A post shared by PUNJABI VIDEOS (@punjabivideos)

You may also like