ਫੈਟ ਤੋਂ ਫਿੱਟ ਹੋਏ ਸਨ ਅਦਨਾਨ ਸਾਮੀ, ਇੱਕ ਵਾਰ ਫਿਰ ਦਿਖਾਈ ਦੇਣ ਲੱਗਿਆ ਮੋਟਾਪਾ, ਵੀਡੀਓ ਵਾਇਰਲ

Written by  Rupinder Kaler   |  November 16th 2021 04:20 PM  |  Updated: November 16th 2021 04:20 PM

ਫੈਟ ਤੋਂ ਫਿੱਟ ਹੋਏ ਸਨ ਅਦਨਾਨ ਸਾਮੀ, ਇੱਕ ਵਾਰ ਫਿਰ ਦਿਖਾਈ ਦੇਣ ਲੱਗਿਆ ਮੋਟਾਪਾ, ਵੀਡੀਓ ਵਾਇਰਲ

ਗਾਇਕ ਅਦਨਾਨ ਸਾਮੀ  (Adnan Sami)  ਆਪਣੀ ਸ਼ਾਨਦਾਰ ਆਵਾਜ਼ ਲਈ ਜਾਣੇ ਜਾਂਦੇ ਹਨ । ਉਹਨਾਂ ਦੀ ਗਾਇਕੀ ਦੇ ਲੋਕ ਅੱਜ ਵੀ ਦੀਵਾਨੇ ਹਨ । ਪਰ ਅਦਨਾਨ ਨੇ ਉਸ ਸਮੇਂ ਸਭ ਤੋਂ ਵੱਧ ਸੁਰਖੀਆਂ ਵਟੋਰੀਆਂ ਸਨ ਜਦੋਂ ਉਹਨਾਂ ਨੇ ਅਪਣਾ ਵਜ਼ਨ ਘਟਾਇਆ ਸੀ ਤੇ ਖੁਦ ਨੂੰ ਫੈਟ ਤੋਂ ਫਿੱਟ ਕਰ ਲਿਆ ਸੀ । ਅਦਨਾਨ (Adnan Sami)  ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ । ਪਰ ਹੁਣ ਇੱਕ ਵਾਰ ਫਿਰ ਉਹਨਾਂ ਦਾ ਵਜ਼ਨ ਵੱਧਣ ਲੱਗਾ ਹੈ । ਹਾਲ ਹੀ ਵਿੱਚ ਅਦਨਾਨ ਆਪਣੀ ਪਤਨੀ ਤੇ ਬੇਟੀ ਨਾਲ ਹਵਾਈ ਅੱਡੇ ਤੇ ਦਿਖਾਈ ਦਿੱਤੇ ।

adnan sami Pic Courtesy: Instagram

ਹੋਰ ਪੜ੍ਹੋ :

ਹਾਰਬੀ ਸੰਘਾ ਦੇ ਪੁੱਤਰ ਏਕਮ ਸੰਘਾ ਦਾ ਅੱਜ ਹੈ ਜਨਮ ਦਿਨ, ਅਦਾਕਾਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ

adnan sami Pic Courtesy: Instagram

ਇਸ ਦੌਰਾਨ ਜੋ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਉਹਨਾਂ (Adnan Sami)  ਦਾ ਵਧਿਆ ਹੋਇਆ ਵਜ਼ਨ ਸੀ । ਅਦਨਾਨ (Adnan Sami)  ਨੂੰ ਪਹਿਲਾਂ ਵਾਂਗ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਹੈਰਾਨ ਸਨ । ਉਸ ਨੂੰ ਕਮੈਂਟ ਕਰਕੇ ਕਹਿ ਰਹੇ ਹਨ ਕਿ ਉਹ (Adnan Sami)  ਆਪਣੇ ਆਪ ’ਤੇ ਧਿਆਨ ਦੇਣ ।ਇਸ ਵਾਇਰਲ ਵੀਡੀਓ ਵਿੱਚ ਉਹਨਾਂ ਦੀ ਪਤਨੀ ਤੇ ਬੱਚੀ ਕਾਫੀ ਖੁਸ਼ ਨਜ਼ਰ ਆ ਰਹੀ ਹੈ ।

 

View this post on Instagram

 

A post shared by Bollywood Pap (@bollywoodpap)

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਨਾਨ ( Adnan Sami)   ਨੂੰ 2016 ਵਿੱਚ ਭਾਰਤ ਦੀ ਨਾਗਰਿਕਤਾ ਮਿਲੀ ਸੀ । ਹਾਲਾਂਕਿ ਉਹਨਾਂ (Adnan Sami)  ਦਾ ਕਹਿਣਾ ਹੈ ਕਿ ਭਾਰਤ ਨਾਲ ਉਹਨਾਂ ਦਾ ਰਿਸ਼ਤਾ ਉਸੇ ਦਿਨ ਜੁੜ ਗਿਆ ਸੀ ਜਦੋਂ ਉਹ (Adnan Sami)  ਕੰਮ ਦੇ ਸਿਲਸਿਲੇ ਵਿੱਚ ਪਹਿਲੀ ਵਾਰ 1999 ਵਿੱਚ ਇੱਥੇ ਆਏ ਸਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network