ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ

written by Shaminder | January 12, 2021

ਮਹਿਲਾ ਪਹਿਲਵਾਨ ਬਬੀਤਾ ਫੋਗਾਟ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ । ਇਸ ਦੀ ਜਾਣਕਾਰੀ ਬਬੀਤਾ ਦੇ ਪਤੀ ਵਿਵੇਕ ਸੁਹਾਗ ਨੇ ਬੱਚੇ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪ੍ਰਸ਼ੰਸ਼ਕਾਂ ਦੇ ਨਾਲ ਇਹ ਖੁਸ਼ਖ਼ਬਰੀ ਸਾਂਝੀ ਕੀਤੀ ਹੈ । babita ਬਬੀਤਾ ਦੇ ਘਰ ਬੇਟੇ ਦੇ ਜਨਮ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਇਸ ਦੇ ਨਾਲ ਹੀ ਉਨ੍ਹਾਂ ਦੇ ਸਹੁਰੇ ਗੋਪਾਲ ਨਗਰ ‘ਚ ਖੁਸ਼ੀ ਦਾ ਮਹੌਲ ਹੈ । ਹੋਰ ਪੜ੍ਹੋ : ਦੇਰ ਨਾਲ ਸਹੀ ਪਰ ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਨੇ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ
babita ਬਬੀਤਾ ਦੇ ਸਹੁਰੇ ਮੁਤਾਬਕ ਬਬੀਤਾ ਨੂੰ ਬੀਤੀ ਰਾਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਦੁਪਹਿਰ ਦੇ ਸਮੇਂ ਸੋਮਵਾਰ ਨੂੰ ਬੱਚੇ ਦਾ ਜਨਮ ਹੋਇਆ ।ਬਬੀਤਾ ਦੇ ਸਹੁਰੇ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਮੇਰਾ ਪੋਤਾ ਵੀ ਆਪਣੇ ਮਾਤਾ ਪਿਤਾ ਦੀ ਵਾਂਗ ਦੇਸ਼ ਦਾ ਨਾਮ ਰੌਸ਼ਨ ਕਰੇ। babita with husband ਦੱਸ ਦਈਏ ਕਿ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਨੇ ਕਾਮਨਵੈਲਥ ਗੇਮਸ, ਏਸ਼ੀਅਨ ਗੇਮਸ ਸਣੇ ਕਈ ਮੁਕਾਬਲਿਆਂ ‘ਚ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਉੱਥੇ ਹੀ ਵਿਵੇਕ ਸੁਹਾਗ ਵੀ ਪਹਿਲਵਾਨ ਹਨ। ਉਹ 2018 ‘ਚ ਭਾਰਤ ਕੇਸਰੀ ਦਾ ਖਿਤਾਬ ਵੀ ਜਿੱਤ ਚੁੱਕੇ ਹਨ।

 
View this post on Instagram
 

A post shared by Vivek Suhag (@suhagvivek)

0 Comments
0

You may also like