ਮੇਥੀ ਹੈ ਸਿਹਤ ਲਈ ਵਰਦਾਨ, ਜਾਣੋ ਇਸਦੇ ਗੁਣਕਾਰੀ ਫਾਇਦਿਆਂ ਬਾਰੇ

Written by  Lajwinder kaur   |  October 22nd 2020 09:51 AM  |  Updated: October 22nd 2020 10:04 AM

ਮੇਥੀ ਹੈ ਸਿਹਤ ਲਈ ਵਰਦਾਨ, ਜਾਣੋ ਇਸਦੇ ਗੁਣਕਾਰੀ ਫਾਇਦਿਆਂ ਬਾਰੇ

ਸਰਦ ਰੁੱਤ ਸ਼ੁਰੂ ਹੋ ਚੁੱਕੀ ਹੈ ਜਿਸਦੇ ਚੱਲਦੇ ਹਰੀਆਂ-ਹਰੀਆਂ ਸਬਜ਼ੀਆਂ ਬਾਜ਼ਾਰਾਂ ‘ਚ ਜ਼ਿਆਦਾ ਮਾਤਰਾ ‘ਚ ਪਾਈਆਂ ਜਾਂਦੀਆਂ ਹਨ । ਬਹੁਤ ਸਾਰੇ ਲੋਕ ਨੂੰ ਮੇਥੀ ਖਾਣਾ ਪਸੰਦ ਹੈ । ਮੇਥੀ ਦੀ ਵਰਤੋਂ ਸਬਜ਼ੀ ਤੇ ਪਰਾਂਠੇ ਦੇ ਰੂਪ ‘ਚ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਸੁੱਕੀ ਮੇਥੀ ਦੀ ਵਰਤੋਂ ਜੇ ਕਿਸੇ ਸਬਜ਼ੀ ‘ਚ ਕੀਤੀ ਜਾਂਦੀ ਹੈ ਤਾਂ ਇਹ ਖਾਣੇ ਦੇ ਸੁਆਦ ਨੂੰ ਦੁਗਣਾ ਕਰ ਦਿੰਦੀ ਹੈ ।     methi pic 1 ਹੋਰ ਪੜ੍ਹੋ :ਲਾਲ-ਲਾਲ ਟਮਾਟਰਾਂ ਦੇ ਜਾਣੋ ਗੁਣਕਾਰੀ ਫਾਇਦਿਆਂ ਬਾਰੇ, ਖ਼ੂਬਸੂਰਤੀ ਵਧਾਉਣ ਤੋਂ ਲੈ ਕੇ ਬਿਮਾਰੀਆਂ ਨੂੰ ਕਰਦਾ ਹੈ ਦੂਰ

ਮੇਥੀ ‘ਚ ਵਿਟਾਮਿਨ ਸੀ, ਪੋਟਾਸ਼ੀਅਮ, ਪ੍ਰੋਟੀਨ, ਆਇਰਨ, ਫਾਈਬਰ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਦੇ ਲਈ ਬਹੁਤ ਫਾਇਦੇਮੰਦ ਹਨ। ਇਸ ਤੋਂ ਇਲਾਵਾ ਇਹ ਸਰੀਰ ਨੂੰ ਅੰਦਰੂਨੀ ਅਤੇ ਬਾਹਰੀ ਰੂਪ ‘ਚ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੀ ਹੈ। ਆਓ ਜਾਣਦੇ ਹਾਂ ਮੇਥੀ ਦੇ ਗੁਣਕਾਰੀ ਫਾਇਦਿਆਂ ਬਾਰੇ-

aloo methi

ਭਾਰ ਘੱਟ ਕਰੇ- ਜੇ ਕੋਈ ਆਪਣਾ ਵਜ਼ਨ ਘੱਟ ਕਰਨਾ ਚਾਹੁੰਦਾ ਹੈ ਤਾਂ ਰੋਜ਼ਾਨਾ ਮੇਥੀ ਦੀ ਵਰਤੋਂ ਖਾਣੇ ਦੇ ਰੂਪ ‘ਚ ਕਰਨੀ ਚਾਹੀਦੀ ਹੈ, ਇਸ ਦੇ ਸੇਵਨ ਦੇ ਨਾਲ ਭਾਰ ਘੱਟ ਹੁੰਦਾ ਹੈ । ਇਸ ਤੋਂ ਇਲਾਵਾ ਸਰੀਰ ਦੀ ਚਰਬੀ ਹੌਲੀ-ਹੌਲੀ ਘੱਟਣ ਲੱਗਦੀ ਹੈ।

fat loss methi

ਪਾਚਨ ਕਿਰਿਆ- ਮੇਥੀ ਦੇ ਸੇਵਨ ਦੇ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ । ਇਸ ਤੋਂ ਇਲਾਵਾ ਇਸ ਨਾਲ ਪਾਚਨ ਸ਼ਕਤੀ ਵੀ ਵੱਧਦੀ ਹੈ । ਮੇਥੀ ਦੇ ਪਰਾਂਠੇ ਪੇਟ ਲਈ ਬਹੁਤ ਹਲਕੇ ਹੁੰਦੇ ਹਨ, ਜਿਨ੍ਹਾਂ ਨੂੰ ਹਜ਼ਮ ਕਰਨਾ ਵੀ ਬਹੁਤ ਅਸਾਨ ਹੁੰਦਾ ਹੈ। ਮੇਥੀ ਦੇ ਪੱਤੇ ਪੇਟ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਇਸ ਲਈ ਮੇਥੀ ਦੇ ਪਰਾਂਠੇ ਪੇਟ ਲਈ ਬਹੁਤ ਚੰਗੇ ਹੁੰਦੇ ਹਨ।

methi dey paratha

ਸ਼ੂਗਰ ਕੰਟਰੋਲ ਹੁੰਦੀ ਹੈ- ਸ਼ੂਗਰ ਦੇ ਮਰੀਜ਼ਾਂ ਲਈ ਮੇਥੀ ਬਹੁਤ ਲਾਭਕਾਰੀ ਹੈ । ਇਸ ਦੀਆਂ ਪੱਤੀਆਂ ‘ਚ ਮੌਜੂਦ ਤੱਤ ਸਰੀਰ ‘ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦੇ ਹਨ ।

methi pic

ਕੋਲੈਸਟਰੌਲ ਕੰਟਰੋਲ- ਮੇਥੀ ਦੇ ਸੇਵਨ ਦੇ ਨਾਲ ਸਰੀਰ ‘ਚ ਕੋਲੈਸਟਰੌਲ ਦੀ ਮਾਤਰਾ ਘੱਟ ਹੁੰਦੀ ਹੈ । ਇਸ ਤੋਂ ਇਲਾਵਾ ਇਸ ਨਾਲ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੀ ਵੀ ਸਮੱਸਿਆ ਨਹੀਂ ਹੁੰਦੀ ।

methi benefits

ਬੁਖਾਰ- ਬੁਖਾਰ ਹੋਣ ਤੇ ਮੇਥੀ ਦੀਆਂ ਪੱਤੀਆਂ ਨੂੰ ਪੀਸ ਕੇ ਸ਼ਹਿਦ ਅਤੇ ਨਿੰਬੂ ਦੇ ਰਸ ਦੇ ਨਾਲ ਪੀਓ । ਇਸ ਤਰ੍ਹਾਂ ਕਰਨ ਨਾਲ ਬੁਖਾਰ ਦੂਰ ਹੋ ਜਾਵੇਗਾ ।

methi good for methi

ਵਾਲਾਂ ਲਈ ਫਾਇਦੇਮੰਦ- ਅੱਜ ਕੱਲ੍ਹ ਦੇ ਲਾਈਫ ਸਟਾਈਲ ਕਰਕੇ ਤਣਾਅ ਵੱਧਦਾ ਜਿਸ ਕਰਕੇ ਬਹੁਤ ਸਾਰੇ ਲੋਕ ਵਾਲਾਂ ਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਰਹਿੰਦੇ ਨੇ । ਕੁਝ ਲੋਕਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਜਾਂਦੇ ਹਨ । ਮੇਥੀ ਦੀ ਵਰਤੋਂ ਕਰਨ ਨਾਲ ਵਾਲਾਂ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ । ਇਸਨੂੰ ਭੋਜਨ ‘ਚ ਸ਼ਾਮਿਲ ਕਰਨ ਨਾਲ ਵਾਲ ਕਾਲੇ ਹੁੰਦੇ ਹਨ ।

dry methi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network