ਕੁਝ ਸਕਿੰਟ ਦੀ ਵੀਡੀਓ ਨੇ ਖਤਮ ਕਰ ਦਿੱਤਾ ਸੀ ਅਦਾਕਾਰਾ ਮੰਦਾਕਿਨੀ ਦਾ ਫਿਲਮੀ ਕਰੀਅਰ

written by Rupinder Kaler | November 17, 2021 01:22pm

ਮੰਦਾਕਿਨੀ (Mandakini) ਸਿਰਫ 16 ਸਾਲ ਦੀ ਉਮਰ ਵਿੱਚ ਮਸ਼ਹੂਰ ਹੋ ਗਈ ਸੀ । ਉਹਨਾਂ ਨੂੰ ‘ਰਾਮ ਤੇਰੀ ਗੰਗਾ ਮੈਲੀ’ ਵਿੱਚ ਦਿੱਤੇ ਇੱਕ ਬੋਲਡ ਸੀਨ ਕਰਕੇ ਅੱਜ ਵੀ ਯਾਦ ਕੀਤਾ ਜਾਂਦਾ ਹੈ । ਇਸ ਫ਼ਿਲਮ ਦੇ ਰਿਲੀਜ਼ ਹੋਣ ਦੇ ਨਾਲ ਹੀ ਉਹਨਾਂ ਦਾ ਨਾਂਅ ਬੱਚੇ ਬੱਚੇ ਦੀ ਜ਼ੁਬਾਨ ਤੇ ਚੜ੍ਹ ਗਿਆ ਸੀ, ਤੇ ਮੰਦਾਕਿਨੀ (Mandakini) ਸ਼ਿਖਰ ਤੇ ਪਹੁੰਚ ਗਈ ਸੀ । ਪਰ ਜਿੰਨੀ ਛੇਤੀ ਉਹ ਸ਼ਿਖਰ ਤੇ ਪਹੁੰਚੀ ਓਨੀਂ ਹੀ ਛੇਤੀ ਉਹਨਾਂ ਨੂੰ ਲੋਕਾਂ ਨੇ ਠੁਕਰਾ ਦਿੱਤਾ । ਇਸ ਫ਼ਿਲਮ ਤੋਂ ਬਾਅਦ ਮੰਦਾਕਿਨੀ ਨੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਪਰ ਉਹਨਾਂ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ।

mandakini Pic Courtesy: Youtube

ਹੋਰ ਪੜ੍ਹੋ :

ਸੋਨੀਆ ਮਾਨ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਕੇ ਦਿੱਤਾ ਵਿਰੋਧੀਆਂ ਨੂੰ ਜਵਾਬ

mandakini Pic Courtesy: Instagram

ਮੰਦਾਕਿਨੀ (Mandakini) ਆਖਰੀ ਵਾਰ ਸਾਲ 1996 ਵਿੱਚ ਆਈ ਫ਼ਿਲਮ ‘ਜੋਰਦਾਰ’ ਵਿੱਚ ਨਜ਼ਰ ਆਈ ਸੀ । ਸਾਲ 1994 ਵਿੱਚ ਦਾਊਦ ਇਬਰਾਹਿਮ ਦੇ ਨਾਲ ਮੰਦਾਕਿਨੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਮੰਦਾਕਿਨੀ ਨੂੰ 1994-95 ਵਿੱਚ ਦੁਬਈ ਸ਼ਾਰਜਾਹ ਵਿੱਚ ਭਾਰਤ-ਪਾਕਿਸਤਾਨ ਦੇ ਕ੍ਰਿਕੇਟ ਮੈਚ ਦੌਰਾਨ ਅੰਡਰਵਲਡ ਡਾਨ ਦਾਊਦ ਇਬਰਾਹਿਮ ਨਾਲ ਦੇਖਿਆ ਗਿਆ ਸੀ ।

Mandakini Pic Courtesy: Instagram

ਇਸ ਤੋਂ ਬਾਅਦ ਕਈ ਕਹਾਣੀਆਂ ਬਣੀਆਂ । ਇਹਨਾਂ ਕਹਾਣੀਆਂ ਤੋਂ ਉਹਨਾਂ ਨੇ ਹਮੇਸ਼ਾ ਨਾਂਹ ਕੀਤੀ । ਕਿਹਾ ਇਹ ਵੀ ਗਿਆ ਕਿ ਦਾਊਦ ਕਰਕੇ ਮੰਦਾਕਿਨੀ ਨੂੰ ਕਈ ਫ਼ਿਲਮਾਂ ਵਿੱਚ ਕੰਮ ਮਿਲਿਆ ਸੀ । ਇਸ ਤੋਂ ਬਾਅਦ ਉਹਨਾਂ ਦੀ ਬਦਨਾਮੀ ਹੋਈ ਤਾਂ ਕੰਮ ਮਿਲਣਾ ਬੰਦ ਹੋ ਗਿਆ । ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਮੰਦਾਕਿਨੀ (Mandakini) ਦਾ ਲੋਕਾਂ ਵੱਲੋਂ ਵਿਰੋਧ ਹੋਣ ਲੱਗਾ ਤੇ ਉਹਨਾਂ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ ।

You may also like