ਭੰਗੜੇ ਤੋਂ ਬਾਅਦ ਅਮਰ ਸਿੰਘ ਚਮਕੀਲੇ ਦਾ ਗਾਣਾ ‘ਪਹਿਲੇ ਲਲਕਾਰੇ ਵਿੱਚ’ ਗਾ ਕੇ ਫਿਡਪਾਲ ਨੇ ਕਰਵਾਈ ਅੱਤ

Written by  Rupinder Kaler   |  October 16th 2019 12:18 PM  |  Updated: October 16th 2019 12:18 PM

ਭੰਗੜੇ ਤੋਂ ਬਾਅਦ ਅਮਰ ਸਿੰਘ ਚਮਕੀਲੇ ਦਾ ਗਾਣਾ ‘ਪਹਿਲੇ ਲਲਕਾਰੇ ਵਿੱਚ’ ਗਾ ਕੇ ਫਿਡਪਾਲ ਨੇ ਕਰਵਾਈ ਅੱਤ

ਅੱਜ ਹਰ ਪਾਸੇ ਪੰਜਾਬੀ ਮਿਊਜ਼ਿਕ ਛਾਇਆ ਹੋਇਆ ਹੈ । ਪੰਜਾਬੀ ਗਾਣੇ ਹਰ ਥਾਂ ਤੇ ਵੱਜਦੇ ਸੁਣਾਈ ਦਿੰਦੇ ਹਨ, ਇੱਥੋਂ ਤੱਕ ਕਿ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਪੰਜਾਬੀ ਗਾਣਿਆਂ ਦੀ ਤੂਤੀ ਬੋਲਦੀ ਹੈ । ਵਿਦੇਸ਼ੀ ਮੁਲਕਾਂ ਵਿੱਚ ਗੋਰੇ ਪੰਜਾਬੀ ਗਾਣਿਆਂ ਤੇ ਭੰਗੜਾ ਪਾਉਂਦੇ ਆਮ ਨਜ਼ਰ ਆ ਜਾਂਦੇ ਹਨ । ਅਜਿਹਾ ਹੀ ਇੱਕ ਵਿਦੇਸ਼ੀ ਪੰਜਾਬੀ ਗਾਣਿਆਂ ਦਾ ਦੀਵਾਨਾ ਹੈ ਫਿਡਪਾਲ, ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਹਨ ।

ਇਹਨਾਂ ਵੀਡੀਓ ਵਿੱਚ ਫਿਡਪਾਲ ਅਕਸਰ ਪੰਜਾਬੀ ਗਾਣਿਆਂ ਤੇ ਭੰਗੜਾ ਪਾਉਂਦਾ ਹੋਇਆ ਦਿਖਾਈ ਦਿੰਦਾ ਹੈ । ਪਰ ਹੁਣ ਇਹਨਾਂ ਵੀਡੀਓ ਤੋਂ ਉਸ ਦੀ ਵੱਖਰੀ ਵੀਡੀਓ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਫਿਡਪਾਲ ਭੰਗੜਾ ਤਾਂ ਪਾ ਹੀ ਰਿਹਾ ਹੈ ਉੱਥੇ ਚਮਕੀਲੇ ਦਾ ਗਾਣਾ ‘ਪਹਿਲੇ ਲਲਕਾਰੇ ਵਿੱਚ’ ਵੀ ਗਾ ਰਿਹਾ ਹੈ ।

ਫਿਡਪਾਲ ਦੀ ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਵੀਡੀਓ ਲਗਾਤਾਰ ਸ਼ੇਅਰ ਤੇ ਲਾਈਕ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਪਹਿਲੇ ਲਲਕਾਰੇ ਵਿੱਚ’ ਅਮਰ ਸਿੰਘ ਚਮਕੀਲੇ ਦਾ ਬਹੁਤ ਹੀ ਹਿੱਟ ਗਾਣਾ ਹੈ । ਪੰਜਾਬ ਵਿੱਚ ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਚਮਕੀਲੇ ਦਾ ਇਹ ਗਾਣਾ ਨਾ ਸੁਣਿਆ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network