ਫ਼ਿਲਮ ਸਟੂਡੈਂਟ ਆਫ਼ ਦ ਈਯਰ 2 ਚ ਦਿਖਣਗੇ ਟਾਈਗਰ ਸ਼ਰਾਫ਼

Reported by: PTC Punjabi Desk | Edited by: PTC Buzz  |  November 20th 2017 05:59 AM |  Updated: November 20th 2017 06:00 AM

ਫ਼ਿਲਮ ਸਟੂਡੈਂਟ ਆਫ਼ ਦ ਈਯਰ 2 ਚ ਦਿਖਣਗੇ ਟਾਈਗਰ ਸ਼ਰਾਫ਼

ਸੰਨ 2012 ਵਿਚ ਰਿਲੀਜ਼ ਹੋਈ ਫ਼ਿਲਮ "ਸਟੂਡੈਂਟ ਆਫ਼ ਦ ਈਯਰ" ਦਾ ਦੁੱਜਾ ਭਾਗ ਆ ਰਿਹਾ ਹੈ | ਅੱਜ ਇਸ ਫ਼ਿਲਮ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ | ਫ਼ਿਲਮ ਦੇ ਪੋਸਟਰ ਵਿਚ ਵਰੁਣ ਧਵਨ ਅਤੇ ਸਿਧਾਰਤ ਮਲਹੋਤਰਾ ਦੂਰ ਦੂਰ ਤਕ ਨਜ਼ਰ ਨਹੀਂ ਆ ਰਹੇ ਨੇ | ਕਰਨ ਜੌਹਰ ਦੀ ਧਰਮਾਂ ਪ੍ਰੋਡਕਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿਚ ਹੀਰੋਪੰਤੀ ਤੋਂ ਹਿੱਟ ਹੋਇਆ ਅਦਾਕਾਰ "ਟਾਈਗਰ ਸ਼ਰਾਫ਼ (Tiger Shroff)" ਲੀਡ ਰੋਲ ਕਰਦੇ ਨਜ਼ਰ ਆ ਰਹੇ ਹਨ |

ਸਭ ਤੋਂ ਵਡੀ ਗੱਲ ਇਹ ਹੈ ਕਿ ਦੀ ਅਦਾਕਾਰਾ ਬਾਰੇ ਅਜੇ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ | ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਫ਼ਿਲਮ ਵਿਚ ਟਾਈਗਰ ਸ਼ਰਾਫ਼ ਦੀ ਗਰਲਫ੍ਰੈਂਡ ਦਿਸ਼ਾ ਪਟਾਨੀ ਨੂੰ ਵੇਖਿਆ ਜਾ ਸਕਦਾ ਹੈ ਜਾਂ ਫਿਰ ਮਸ਼ਹੂਰ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਆਨਿਆ ਪਾਂਡੇ ਵੀ ਇਸ ਫ਼ਿਲਮ ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕਰ ਸਕਦੀ ਹੈ | ਤੁਹਾਡੀ ਜਾਣਕਾਰੀ ਲਈ ਦਸ ਦਈਏ ਕਿ 2012 ਵਿਚ ਆਈ ਫ਼ਿਲਮ ਸਟੂਡੈਂਟ ਆਫ਼ ਦ ਈਯਰ ਨੂੰ ਕਰਨ ਜੌਹਰ ਨੇ ਡਾਇਰੈਕਟ ਕੀਤਾ ਸੀ | ਫ਼ਿਲਮ ਵਿਚ ਵਰੁਣ ਧਵਨ (Varun Dhawan), ਸਿਧਾਰਤ ਮਲਹੋਤਰਾ ਅਤੇ ਆਲੀਆ ਭੱਟ ਨੇ ਬਾਖੂਬ ਭੂਮਿਕਾ ਨਿਭਾਈ ਸੀ | ਸਟੂਡੈਂਟ ਆਫ਼ ਦ ਈਯਰ 2 (Student Of The Year 2) ਨੂੰ ਪੁਨੀਤ ਮਲਹੋਤਰਾ ਡਾਇਰੈਕਟ ਕਰਨਗੇ ਜਿਨ੍ਹਾਂ ਨੇ ਇਸਤੋਂ ਪਹਿਲਾਂ "ਆਈ ਹੇਟ ਲਵ ਸਟੋਰੀ" ਅਤੇ "ਗੋਰੀ ਤੇਰੇ ਪਿਆਰ ਮੈਂ" ਜਿਹੀਆਂ ਫ਼ਿਲਮਾਂ ਨੂੰ ਡਾਇਰੈਕਟ ਕਿੱਤਾ ਸੀ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network