'ਫ਼ਿਲਹਾਲ' ਗੀਤ ਨੇ ਕਿਵੇਂ ਰਚਿਆ ਇਤਿਹਾਸ,ਬੀ ਪਰਾਕ ਨੇ ਸਾਂਝੀ ਕੀਤੀ ਪੋਸਟ

Written by  Shaminder   |  December 10th 2019 12:00 PM  |  Updated: December 10th 2019 12:00 PM

'ਫ਼ਿਲਹਾਲ' ਗੀਤ ਨੇ ਕਿਵੇਂ ਰਚਿਆ ਇਤਿਹਾਸ,ਬੀ ਪਰਾਕ ਨੇ ਸਾਂਝੀ ਕੀਤੀ ਪੋਸਟ

ਪੰਜਾਬੀ ਇੰਡਸਟਰੀ 'ਚ ਨਿੱਤ ਨਵੇਂ ਗੀਤ ਰਿਲੀਜ਼ ਹੋ ਰਹੇ ਹਨ । ਹਾਲ ਹੀ 'ਚ ਆਏ ਗੀਤ 'ਫ਼ਿਲਹਾਲ' ਜਿਸ ਨੂੰ ਕਿ ਬੀ ਪਰਾਕ ਨੇ ਆਪਣੀ ਦਮਦਾਰ ਅਤੇ ਸ਼ਾਨਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਗੀਤ ਨੂੰ ਵਰਲਡ ਵਾਈਡ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ । ਇਹ ਪਹਿਲਾ ਮੌਕਾ ਸੀ ਜਦੋਂ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਕਿਸੇ ਗੀਤ 'ਚ ਫੀਚਰਿੰਗ ਕੀਤੀ ਸੀ ।

ਹੋਰ ਵੇਖੋ:ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਏ ਗੀਤ ‘ਫਿਲਹਾਲ’ ਨੇ ਬਣਾਇਆ ਨਵਾਂ ਰਿਕਾਰਡ

https://www.instagram.com/p/B5kmNrIDZPg/

 

ਇਸ ਦੀ ਵੀਡੀਓ 'ਚ ਐਮੀ ਵਿਰਕ ਵੀ ਨਜ਼ਰ ਆਏ ਸਨ ।ਪਰ ਇਸ ਗੀਤ ਨੂੰ ਤਿਆਰ ਕਰਨ ਲਈ ਬੀ ਪਰਾਕ ਨੂੰ ਕਿੰਨੀ ਮਿਹਨਤ ਕਰਨੀ ਪਈ ਸੀ ਇਸ ਦੇ ਬਾਰੇ ਇੱਕ ਪੋਸਟ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਉਨ੍ਹਾਂ ਨੇ ਲਿਖਿਆ ਕਿ "ਇੱਕ ਗਾਣੇ ਨੂੰ ਬਨਾਉਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਮਰਨਾ ਪੈਂਦਾ ਹੈ ਰਾਤਾਂ ਜਾਗਣਾ ਪੈਂਦਾ ਹੈ ਫਿਰ ਚੱਲੇਗਾ ਜਾਂ ਨਹੀਂ ਉਸਦੀ ਟੈਨਸ਼ਨ ,ਫਿਰ ਚੱਲ ਜਾਏ ਤਾਂ ਉਸ ਤੋਂ ਬਾਅਦ ਕੀ ਕਰਨਾ ਹੈ ਉਸਦੀ ਟੈਨਸ਼ਨ ।

https://www.instagram.com/p/B52Ged7jdM0/

ਪਰ ਤੁਸੀਂ ਬਹੁਤ ਸਪੋਰਟ ਕੀਤਾ ਅਤੇ ਹਮੇਸ਼ਾ ਪਿਆਰ ਦਿੱਤਾ ।ਇਸੇ ਲਈ ਸਾਡੇ ਗੀਤ ਨੇ ਇਤਿਹਾਸ ਬਣਾਇਆ ਅਤੇ #ਫਿਲਹਾਲ ੨੦੧੯ ਦਾ ਸਭ ਤੋਂ ਵੱਡਾ ਗੀਤ ਬਣ ਕੇ ਸਾਹਮਣੇ ਆਇਆ । ਇਹ ਗੀਤ ਅਮਰ ਹੋ ਚੁੱਕਿਆ ਹੈ ਅਤੇ ਵੇਖੋ ਮੇਰੇ ਇੰਜੀਨੀਅਰ ਗੁਰੀ ਵੱਲ ਵੇਖੋ ਅਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ" । ਦੱਸ ਦਈਏ ਕਿ ਬੀ ਪਰਾਕ ਨੇ ਇਹ ਗੀਤ ਗਾਇਆ ਸੀ । ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network