'ਫਿਲਹਾਲ' ਗਾਣੇ ਦੇ 100 ਮਿਲੀਅਨ ਵਿਊਜ਼ ਹੋਣ 'ਤੇ ਇੰਝ ਖੁਸ਼ੀ ਮਨਾ ਰਹੇ ਨੇ ਅਕਸ਼ੇ, ਬੀ ਪਰਾਕ ਤੇ ਜਾਨੀ,ਦੇਖੋ ਵੀਡੀਓ

Written by  Aaseen Khan   |  November 15th 2019 05:48 PM  |  Updated: November 15th 2019 05:48 PM

'ਫਿਲਹਾਲ' ਗਾਣੇ ਦੇ 100 ਮਿਲੀਅਨ ਵਿਊਜ਼ ਹੋਣ 'ਤੇ ਇੰਝ ਖੁਸ਼ੀ ਮਨਾ ਰਹੇ ਨੇ ਅਕਸ਼ੇ, ਬੀ ਪਰਾਕ ਤੇ ਜਾਨੀ,ਦੇਖੋ ਵੀਡੀਓ

ਅਕਸ਼ੇ ਕੁਮਾਰ ਦੀ ਪਹਿਲੀ ਮਿਊਜ਼ਿਕ ਵੀਡੀਓ 'ਫਿਲਹਾਲ' ਨੂੰ ਦੁਨੀਆ ਭਰ 'ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗਾਣਾ ਯੂ ਟਿਊਬ 'ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।ਇਸ ਖੁਸ਼ੀ 'ਤੇ ਅਕਸ਼ੇ ਕੁਮਾਰ ਬੀ ਪਰਾਕ, ਜਾਨੀ ਅਤੇ ਗਾਣੇ 'ਚ ਫੀਮੇਲ ਲੀਡ ਨਿਭਾਉਣ ਵਾਲ਼ੀ ਅਦਾਕਾਰ ਨੂਪੁਰ ਸੈਨਨ ਨੇ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਜਿਸ 'ਚ ਇਹ ਸਿਤਾਰੇ 100 ਮਿਲੀਅਨ ਦੀ ਖੁਸ਼ੀ ਨਹੀਂ ਸੰਭਾਲ ਪਾ ਰਹੇ ਹਨ।

ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਮੈਂ ਇਹ ਗੀਤ ਸੁਣਿਆ ਸੀ ਤਾਂ ਇਹ ਤਾਂ ਪਤਾ ਸੀ ਕਿ ਇਹ ਗਾਣਾ ਵੱਡਾ ਹੋਣ ਵਾਲਾ ਹੈ ਪਰ ਇਹ ਨਹੀਂ ਸੀ ਪਤਾ ਕਿ ਇਹਨਾਂ ਪਿਆਰ ਮਿਲੇਗਾ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਬੀ ਪਰਾਕ ਜਾਨੀ ਅਤੇ ਨੂਪੁਰ ਸੈਨਨ ਤੇ ਅਰਵਿੰਦਰ ਖਹਿਰਾ ਦੇ ਨਾਲ ਨਾਲ ਫੈਨਸ ਦਾ ਧੰਨਵਾਦ ਕੀਤਾ ਹੈ।

ਹੋਰ ਵੇਖੋ : ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੇ ਅਮਰੀਕਾ ‘ਚ ਖਰੀਦਿਆ 144 ਕਰੋੜ ਦਾ ਬੰਗਲਾ, ਖੂਬੀਆਂ ਹੈਰਾਨ ਕਰਨ ਵਾਲੀਆਂ

ਦੱਸ ਦਈਏ ਫਿਲਹਾਲ ਗੀਤ ਜਿਸ ਨੂੰ ਬੀ ਪਰਾਕ ਨੇ ਅਵਾਜ਼ ਦਿੱਤੀ ਅਤੇ ਜਾਨੀ ਨੇ ਗਾਣੇ ਦੇ ਬੋਲ ਲਿਖੇ ਹਨ। ਉੱਥੇ ਹੀ ਅਰਵਿੰਦਰ ਖਹਿਰਾ ਨੇ ਇਸ ਗਾਣੇ ਦਾ ਨਿਰਦੇਸ਼ਨ ਕੀਤਾ ਹੈ। ਫਿਲਹਾਲ ਗਾਣੇ 'ਚ ਅਕਸ਼ੇ ਤੇ ਨੂਪੁਰ ਤੋਂ ਇਲਾਵਾ ਐਮੀ ਵਿਰਕ ਨੇ ਵੀ ਫ਼ੀਚਰ ਕੀਤਾ ਹੈ। ਅਕਸ਼ੇ ਕੁਮਾਰ ਦਾ ਤਾਂ ਇਹ ਪਹਿਲਾ ਮਿਊਜ਼ਿਕ ਵੀਡੀਓ ਤਾਂ ਸੀ ਨਾਲ ਹੀ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਜਿਸ 'ਚ ਐਨੀ ਵੱਡੀ ਸਟਾਰਕਾਸਟ ਨੇ ਹਿੱਸਾ ਲਿਆ ਹੋਵੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network