'ਨਿੱਕਾ ਜ਼ੈਲਦਾਰ 3' ਦੇ ਤੀਜੇ ਗੀਤ 'ਫ਼ਿਲਮ ਬਨਾਉਣ ਨੂੰ ਫਿਰਾਂ' ਨੂੰ ਮਿਲ ਰਿਹਾ ਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ,ਦੇਖੋ ਵੀਡੀਓ

Written by  Aaseen Khan   |  September 18th 2019 10:28 AM  |  Updated: September 18th 2019 10:30 AM

'ਨਿੱਕਾ ਜ਼ੈਲਦਾਰ 3' ਦੇ ਤੀਜੇ ਗੀਤ 'ਫ਼ਿਲਮ ਬਨਾਉਣ ਨੂੰ ਫਿਰਾਂ' ਨੂੰ ਮਿਲ ਰਿਹਾ ਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ,ਦੇਖੋ ਵੀਡੀਓ

ਨਿੱਕਾ ਜ਼ੈਲਦਾਰ ਜਿਹੜੀ ਪਹਿਲੀ ਅਜਿਹੀ ਪੰਜਾਬੀ ਫ਼ਿਲਮਾਂ ਦੀ ਫ੍ਰੈਂਚਾਇਜ਼ੀ ਹੋਣ ਵਾਲੀ ਹੈ ਜਿਸ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਐਮੀ ਵਿਰਕ ਅਤੇ ਵਾਮੀਕਾ ਗੱਬੀ ਸਮੇਤ ਮੈਗਾ ਸਟਾਰਕਾਸਟ ਵਾਲੀ ਇਸ ਫ਼ਿਲਮ ਦੇ ਟਰੇਲਰ ਨੂੰ ਤਾਂ ਦਰਸ਼ਕਾਂ ਨੇ ਪਿਆਰ ਕਾਫੀ ਦਿੱਤਾ ਹੈ ਨਾਲ ਹੀ ਫ਼ਿਲਮ ਦਾ ਸੰਗੀਤ ਵੀ ਪਸੰਦ ਕੀਤਾ ਜਾ ਰਿਹਾ ਹੈ। ਨਿੱਕਾ ਜ਼ੈਲਦਾਰ ਦੇ ਦੋ ਸ਼ਾਨਦਾਰ ਗਾਣਿਆਂ ਤੋਂ ਬਾਅਦ ਤੀਜਾ ਗੀਤ ਐਮੀ ਵਿਰਕ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਨਾਮ ਹੈ ਫ਼ਿਲਮ ਬਨਾਉਣ ਨੂੰ ਫਿਰਾਂ ਜਿਸ 'ਚ ਐਮੀ ਵਿਰਕ ਅਤੇ ਵਾਮੀਕਾ ਗੱਬੀ ਦੀ ਪਿਆਰੀ ਜਿਹੀ ਨੋਕ ਝੋਕ ਅਤੇ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ  :ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਨਵੀਂ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦਾ ਸ਼ੂਟ ਹੋਇਆ ਸ਼ੁਰੂ,ਦੇਖੋ ਤਸਵੀਰਾਂ

ਗਾਣੇ ਦੇ ਬੋਲ ਸਿਮਰ ਦੋਰਾਹਾ ਦੇ ਹਨ ਅਤੇ ਸੰਗੀਤ ਨਾਲ ਸ਼ਿੰਗਾਰਿਆ ਹੈ ਨਾਮੀ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਨੇ। ਸਿਮਰਜੀਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਨਿੱਕਾ ਜ਼ੈਲਦਾਰ 3 ‘ਚ ਐਮੀ ਵਿਰਕ ਤੇ ਨਿਰਮਲ ਰਿਸ਼ੀ ਤੋਂ ਇਲਾਵਾ ਵਾਮੀਕਾ ਗੱਬੀ, ਨਿਸ਼ਾ ਬਾਨੋ, ਸੋਨੀਆ ਕੌਰ ਅਤੇ ਵੱਡਾ ਗਰੇਵਾਲ ਵਰਗੇ ਹੋਰ ਕਈ ਨਾਮੀ ਚਿਹਰੇ ਨਜ਼ਰ ਆਉਣਗੇ। ਗੁਰਪ੍ਰੀਤ ਪਲਹੇੜੀ ਅਤੇ ਜਗਦੀਪ ਸਿੱਧੂ ਵੱਲੋਂ ਫ਼ਿਲਮ ਦਾ ਸਕਰੀਨਪਲੇਅ, ਡਾਇਲੌਗ ਅਤੇ ਕਹਾਣੀ ਸਿਰਜੀ ਗਈ ਹੈ।20 ਸਤੰਬਰ ਨੂੰ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

NIKKA ZAILDAR 3.... almost 2 days to go.... releasing on 20th sept... love u all... WAHEGURU ?

A post shared by Ammy Virk ( ਐਮੀ ਵਿਰਕ ) (@ammyvirk) on

ਇਸ ਗਾਣੇ ਤੋਂ ਪਹਿਲਾਂ ਰਿਲੀਜ਼ ਹੋ ਦੋ ਗੀਤ ਅਨਾਊਂਸਮੈਂਟ ਅਤੇ ਸੁਭਾਅ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ਇਸ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network