ਫ਼ਿਲਮ ਦਸਵੀਂ ਦਾ ਗੀਤ ਘਣੀਂ ਟ੍ਰਿਪ ਹੋਇਆ ਰਿਲੀਜ਼, ਨਜ਼ਰ ਆਇਆ ਅਭਿਸ਼ੇਕ ਦਾ ਹਰਿਆਣਵੀ ਅੰਦਾਜ਼

written by Pushp Raj | April 05, 2022

ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ਦਸਵੀਂ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫ਼ਿਲਮ ਵਿੱਚ ਅਭਿਸ਼ੇਕ ਦੇ ਨਾਲ ਯਾਮੀ ਗੌਤਮ ਵੀ ਨਜ਼ਰ ਆਵੇਗੀ। ਇਸ ਗੀਤ ਵਿੱਚ ਅਭਿਸ਼ੇਕ ਦਾ ਹਰਿਆਣਵੀ ਅੰਦਾਜ਼ ਦਰਸ਼ਕਾਂ ਨੂ੍ੰ ਬਹੁਤ ਪਸੰਦ ਆ ਰਿਹਾ ਹੈ।

'Dasvi' song 'Ghani Trip' out: Get ready to groove with 'Chaudhary' Image Source: YouTube

'ਠਾਨ ਲਿਆ' ਤੋਂ ਬਾਅਦ, ਫਿਲਮ 'ਦਸਵੀ' ਦਾ ਇੱਕ ਹੋਰ ਗੀਤ - 'ਘਣੀਂ ਟ੍ਰਿਪ' ਆਖਿਰਕਾਰ ਰਿਲੀਜ਼ ਹੋ ਗਿਆ ਹੈ ਅਤੇ ਲੋਕ ਦੇਸੀ ਰੈਪ ਅਤੇ ਸੰਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

'ਘਣੀਂ ਟ੍ਰਿਪ' ਗੀਤ 'ਚ ਅਭਿਸ਼ੇਕ ਬੱਚਨ, ਯਾਮੀ ਗੌਤਮ ਅਤੇ ਨਿਮਰਤ ਕੌਰ ਹਨ। ਇਹ ਗਾਣਾ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਇਹ ਗੀਤ ਫਿਲਮ ਦਾ ਖ਼ਾਸ ਗੀਤ ਹੈ, ਕਿਉਂਕਿ ਇਹ ਫ਼ਿਲਮ ਵਿੱਚ ਅਭਿਸ਼ੇਕ ਦੇ ਕਿਰਦਾਰ ਚੌਧਰੀ ਨੂੰ ਬਖੂਬੀ ਬਿਆਨ ਕਰ ਰਿਹਾ ਹੈ।

'Dasvi' song 'Ghani Trip' out: Get ready to groove with 'Chaudhary' Image Source: YouTube

ਦਸਵੀ ਦੇ ਗੀਤ 'ਘਣੀਂ ਟ੍ਰਿਪ' ਨੂੰ ਮੇਲੋ ਡੀ, ਕੀਰਤੀ ਸਗਾਠੀਆ ਅਤੇ ਸਚਿਨ-ਜਿਗਰ ਨੇ ਗਾਇਆ ਹੈ। ਇਸ ਗੀਤ ਦੇ ਬੋਲ ਆਸ਼ੀਸ਼ ਪੰਡਿਤ ਨੇ ਲਿਖੇ ਹਨ। ਸੰਗੀਤ ਸਚਿਨ-ਜਿਗਰ ਨੇ ਖੁਦ ਦਿੱਤਾ ਹੈ।

ਹਾਲ ਹੀ 'ਚ ਦਸਵੀ ਦਾ ਗੀਤ 'ਠਾਨ ਲੀਆ' ਰਿਲੀਜ਼ ਹੋਇਆ ਸੀ, ਜਿਸ 'ਚ ਸੁਖਵਿੰਦਰ ਸਿੰਘ ਅਤੇ ਤਨਿਸ਼ਕਾ ਸੰਘਵੀ ਦੇ ਨਾਲ-ਨਾਲ ਅਭਿਸ਼ੇਕ ਬੱਚਨ ਨੇ ਲੋਕਾਂ ਨੂੰ ਖੂਬ ਹਸਾਇਆ ਸੀ।

'Dasvi' song 'Ghani Trip' out: Get ready to groove with 'Chaudhary' Image Source: YouTube

ਹੋਰ ਪੜ੍ਹੋ : ਮਰਹੂਮ ਅਦਾਕਾਰ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਕਰਨ ਜਾ ਰਹੇ ਨੇ ਪਹਿਲਾ ਬਾਲੀਵੁੱਡ ਡੈਬਿਊ

ਅਭਿਸ਼ੇਕ ਦੀ ਇਹ ਫਿਲਮ ਦਸਵੀਂ 7 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਅਭਿਸ਼ੇਕ ਬੱਚਨ ਇੱਕ ਭ੍ਰਿਸ਼ਟ ਮੁੱਖ ਮੰਤਰੀ ਗੰਗਾ ਰਾਮ ਚੌਧਰੀ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਨਿਆਂਇਕ ਹਿਰਾਸਤ 'ਚ ਹੈ। ਕਹਾਣੀ ਗੰਗਾ ਰਾਮ ਚੌਧਰੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਜੇਲ੍ਹ ਵਿੱਚ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਦੇ ਆਪਣੇ ਲੰਬੇ ਸਮੇਂ ਤੋਂ ਗੁਆਚੇ ਸੁਪਨੇ ਨੂੰ ਪੂਰਾ ਕਰ ਰਿਹਾ ਹੈ।

ਇਸ ਵਿੱਚ ਨਿਮਰਤ ਕੌਰ ਵੀ ਹੈ ਜੋ ਫਿਲਮ ਵਿੱਚ ਅਭਿਸ਼ੇਕ ਦੀ ਪਤਨੀ ਦਾ ਰੋਲ ਕਰ ਰਹੀ ਹੈ ਅਤੇ ਯਾਮੀ ਗੌਤਮ ਜੋ ਇੱਕ ਸਖ਼ਤ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੀ ਹੈ।

You may also like