ਫ਼ਿਲਮ ਨਿਰਦੇਸ਼ਕ ਜਗਦੀਪ ਸਿੱਧੂ ਨੇ ਇਸ ਲਈ ਦਿਲਜੀਤ ਦੋਸਾਂਝ ਨਾਲ ਭਵਿੱਖ ‘ਚ ਕੰਮ ਨਾ ਕਰਨ ਦਾ ਕੀਤਾ ਸੀ ਫ਼ੈਸਲਾ

Reported by: PTC Punjabi Desk | Edited by: Shaminder  |  January 20th 2022 05:55 PM |  Updated: January 20th 2022 05:55 PM

ਫ਼ਿਲਮ ਨਿਰਦੇਸ਼ਕ ਜਗਦੀਪ ਸਿੱਧੂ ਨੇ ਇਸ ਲਈ ਦਿਲਜੀਤ ਦੋਸਾਂਝ ਨਾਲ ਭਵਿੱਖ ‘ਚ ਕੰਮ ਨਾ ਕਰਨ ਦਾ ਕੀਤਾ ਸੀ ਫ਼ੈਸਲਾ

ਫ਼ਿਲਮ ਨਿਰਦੇਸ਼ਕ ਜਗਦੀਪ ਸਿੱਧੂ (Jagdeep Sidhu) ਜਿਸ ਨੇ ਕਿ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੀ ਫ਼ਿਲਮਾਂ ਦੀ ਕਹਾਣੀ ਨਿਵੇਕਲੀ ਅਤੇ ਦਿਲਾਂ ਨੁੰ ਛੂਹ ਲੈਣ ਵਾਲੀ ਹੁੰਦੀ ਹੈ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਕਿਸਮਤ, ਸੁਫ਼ਨਾ ਅਤੇ ਹਰਜੀਤਾ ਵਰਗੀਆਂ ਬਿਹਤਰੀਨ ਫ਼ਿਲਮਾਂ ਹਨ । ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪੰਜਾਬੀ ਇੰਡਸਟਰੀ ਦੇ ਏਨੇ ਨਾਮਵਰ ਨਿਰਦੇਸ਼ਕ ਦੇ ਨਾਲ ਅੱਜ ਤੱਕ ਦਿਲਜੀਤ ਦੋਸਾਂਝ (Diljit Dosanjh) ਨੇ ਕੰਮ ਕਿਉਂ ਨਹੀਂ ਕੀਤਾ । ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਕਿ ਆਖਿਰ ਜਗਦੀਪ ਸਿੱਧੂ ਨਾਲ ਦਿਲਜੀਤ ਦੋਸਾਂਝ ਨੇ ਕਿਉਂ ਅੱਜ ਤੱਕ ਕੋਈ ਫ਼ਿਲਮ ਨਹੀਂ ਕੀਤੀ ।

Diljit dosanjh singer image From instagram

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਮੀਡੀਆ ਰਿਪੋਟਸ ਦੀ ਮੰਨੀਏ ਤਾਂ ਜਗਦੀਪ ਸਿੱਧੂ ਇੱਕ ਵਾਰ ਆਪਣੀ ਕਹਾਣੀ ਸੁਨਾਉਣ ਦੇ ਲਈ ਦਿਲਜੀਤ ਕੋਲ ਗਏ ਸਨ, ਪਰ ਉਨ੍ਹਾਂ ਨੂੰ ਆਪਣੀ ਕਹਾਣੀ ਸੁਨਾਉਣ ਦੇ ਲਈ ਬਹੁਤ ਇੰਤਜ਼ਾਰ ਕਰਨਾ ਪਿਆ ਸੀ ।ਦਿਲਜੀਤ ਨਾਲ ਪਹਿਲੀ ਮੁਲਾਕਾਤ ਦਾ ਤਜਰਬਾ ਬਹੁਤ ਮਾੜਾ ਸੀ ਅਤੇ ਉਹ ਬਹੁਤ ਨਿਰਾਸ਼ ਸੀ ਅਤੇ ਉਸਨੇ ਆਪਣੇ ਕਰੀਅਰ ਵਿੱਚ ਕਿਸੇ ਵੀ ਫਿਲਮ ਲਈ ਕਲਾਕਾਰ ਨਾਲ ਦੁਬਾਰਾ ਸੰਪਰਕ ਨਾ ਕਰਨ ਦਾ ਫੈਸਲਾ ਕੀਤਾ।

jagdeep sidhu image From instagram

ਨਿਰਦੇਸ਼ਕ ਜਗਦੀਪ ਸਿੱਧੂ ਮੁਤਾਬਕ ਦਿਲਜੀਤ ਦੇ ਨਾਲ ਪਹਿਲੀ ਵਾਰ ਮਿਲਣ ਦਾ ਤਜ਼ੁਰਬਾ ਬਹੁਤ ਬੁਰਾ ਰਿਹਾ ਸੀ ਅਤੇ ਮੈਨੂੰ ਖੁਦ ਨੂੰ ਵੀ ਬਹੁਤ ਬੁਰਾ ਲੱਗਿਆ ਸੀ । ਇਸ ਦੇ ਨਾਲ ਜਗਦੀਪ ਸਿੱਧੂ ਦਾ ਇਹ ਵੀ ਕਹਿਣਾ ਸੀ ਕਿ ਇਸ ‘ਚ ਦਿਲਜੀਤ ਦਾ ਕੋਈ ਕਸੂਰ ਨਹੀਂ ਸੀ । ਕਿਉਂਕਿ ਕਿਸੇ ਵੀ ਕਲਾਕਾਰ ਨੂੰ ਮਿਲਣ ਦੇ ਲਈ ਸੈਕੜੇ ਲੋਕ ਆਉਂਦੇ ਹਨ ਅਤੇ ਆਪਣੀਆਂ ਕਹਾਣੀਆਂ ਸੁਣਾਉਂਦੇ ਹਨ । ਅਜਿਹੇ ‘ਚ ਜੇ ਕਈ ਵਾਰ ਉਹ ਅਜਿਹੀਆਂ ਸਥਿਤੀਆਂ ‘ਚ ਫਸਿਆ ਹੁੰਦਾ ਹੈ ਕਿ ਚਾਹੁਣ ‘ਤੇ ਵੀ ਕੁਝ ਨਹੀਂ ਕਰ ਪਾਉਂਦਾ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network