
ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦੀ ਅਗਲੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੀ ਰਿਲੀਜ਼ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਫ਼ਿਲਮ 'ਚ ਮੁੱਖ ਕਿਰਦਾਰ ਨਿਭਾਅ ਰਹੀ ਆਲਿਆ ਫਿਲਹਾਲ ਆਪਣੀ ਆਉਣ ਵਾਲੀ ਫ਼ਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹੁਣ ਇਸ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਮੇਰੀ ਜਾਨ ਰਿਲੀਜ਼ ਹੋਇਆ ਹੈ।

ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਿਤ, ਇਹ ਫ਼ਿਲਮ ਇੱਕ ਸੈਕਸ ਵਰਕਰ ਗੰਗੂਬਾਈ ਦੀ ਬਾਇਓਪਿਕ ਹੈ। ਫ਼ਿਲਮ ਦਾ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਦਰਸ਼ਕਾਂ ਦੀ ਉਤਸੁਕਤਾ ਵੱਧ ਗਈ ਹੈ। ਟ੍ਰੇਲਰ 'ਚ ਆਲਿਆ ਦੀ ਜ਼ਬਰਦਸਤ ਐਕਟਿੰਗ ਅਤੇ ਬੋਲਡ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਇੱਕ ਨਵਾਂ ਗੀਤ ਮੇਰੀ ਜਾਨ ਸਾਹਮਣੇ ਆਇਆ ਹੈ। ਫ਼ਿਲਮ ਦੇ ਇਸ ਨਵੇਂ ਗੀਤ 'ਚ ਆਲਿਆ ਭੱਟ ਅਤੇ ਸ਼ਾਂਨਤਨੂੰ ਇੱਕ ਵਾਰ ਫਿਰ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਗੀਤ 'ਚ ਕਾਰ ਦੀ ਪਿਛਲੀ ਸੀਟ 'ਤੇ ਗੰਗੂਬਾਈ ਬਣੀ ਆਲਿਆ ਆਪਣੇ ਪ੍ਰੇਮੀ ਅਫਸਾਨ ਯਾਨੀ ਸ਼ਾਂਨਤਨੂੰ ਮਹੇਸ਼ਵਰੀ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ।
ਰੈਟਰੋ ਟੱਚ ਵਾਲੇ ਇਸ ਗੀਤ ਨੂੰ ਗਾਇਕਾ ਨੀਤੀ ਮਹੋਨ ਨੇ ਗਾਇਆ ਹੈ। ਫ਼ਿਲਮ 'ਚ ਗੰਗੂਬਾਈ ਬਣੀ ਅਭਿਨੇਤਰੀ ਆਲਿਆ ਭੱਟ ਨੇ ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਨਾਲ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਕਾਜਲ ਅਗਰਵਾਲ ਦਾ ਹੋਇਆ ਬੇਬੀ ਸ਼ਾਵਰ, ਅਦਾਕਾਰਾ ਨੇ ਪਤੀ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਆਲਿਆ ਭੱਟ ਸਟਾਰਰ ਇਹ ਫ਼ਿਲਮ 25 ਫਰਵਰੀ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਸ਼ਾਨਤਨੂੰ ਮਹੇਸ਼ਵਰੀ ਇਸ ਫ਼ਿਲਮ ਰਾਹੀਂ ਆਪਣਾ ਡੈਬਿਊ ਕਰਨ ਜਾ ਰਹੀ ਹੈ। ਫ਼ਿਲਮ 'ਚ ਆਲਿਆ ਭੱਟ ਅਤੇ ਸ਼ਾਨਤਨੂੰ ਮਹੇਸ਼ਵਰੀ ਤੋਂ ਇਲਾਵਾ ਵਿਜੇ ਰਾਜ਼ ਅਤੇ ਜਿਮ ਸਰਬ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਵੀ ਦਮਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।