ਕਿਵੇਂ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ - ਗੁਰਦਾਸ ਮਾਨ

Reported by: PTC Punjabi Desk | Edited by: Rajan Sharma  |  June 27th 2018 06:06 AM |  Updated: June 27th 2018 06:06 AM

ਕਿਵੇਂ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ - ਗੁਰਦਾਸ ਮਾਨ

ਲਹਿਰਾਂਦੇ ਹੋਏ ਸਰਸੋਂ ਦੇ ਖੇਤਾਂ ਵਿੱਚ ਸ਼ੂਟ ਕੀਤਾ ਫ਼ਿਲਮ ਨਨਕਾਣਾpunjabi cinema ਦਾ ਇੱਕ ਹੋਰ ਗੀਤ "ਕਿਵੇਂ ਕਰਾਂਗੇ ਗੁਜ਼ਾਰਾ" ਤੁਹਾਡੇ ਸਾਹਮਣੇ ਹਾਜ਼ਿਰ ਹੋ ਗਿਆ ਹੈ| ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ ਅਤੇ ਸੱਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ| ਵੀਡੀਓ ਵਿੱਚ ਗੁਰਦਾਸ ਮਾਨ gurdas maan ਅਤੇ ਕਵਿਤਾ ਕੌਸ਼ਿਕ ਦੋਵੇਂ ਸਰਸੋਂ ਦੇ ਖੇਤਾਂ ਵਿੱਚ ਸਾਈਕਲ ਤੇ ਜਾ ਰਹੇ ਹਨ ਅਤੇ ਉਹਨਾਂ ਦੀ ਜੋੜੀ ਸਕਰੀਨ ਤੇ ਬਹੁਤ ਚੰਗੀ ਲੱਗ ਰਹੀ ਹੈ| ਜਿੱਥੇ ਗੀਤ ਦੇ ਬੋਲ ਵੀ ਗੁਰਦਾਸ ਮਾਨ ਦੁਆਰਾ ਲਿਖੇ ਗਏ ਹਨ ਅਤੇ ਉਸਨੂੰ ਗਾਇਆ ਉਹਨਾਂ ਦੁਆਰਾ ਹੀ ਗਿਆ ਹੈ| ਗੀਤ ਨੂੰ ਗੁਰਦਾਸ ਮਾਨ ਦੀ ਪੱਤਨੀ ਮਨਜੀਤ ਮਾਨ ਦੁਆਰਾ ਹੀ ਡਾਇਰੈਕਟ ਕੀਤਾ ਗਿਆ ਹੈ ਅਤੇ ਓਥੇ ਹੀ ਇਸਦਾ ਬੇਹੱਦ ਖ਼ੂਬਸੂਰਤ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ|

https://www.youtube.com/watch?v=5svvfYk8V0E

ਫ਼ਿਲਮ punjabi cinema ਦਾ ਪਹਿਲਾ ਗੀਤ ਸ਼ਗਨਾਂ ਦੀ ਮਹਿੰਦੀ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ| ਗੀਤ ਵਿੱਚ ਪੁਰਾਣੇ ਪੰਜਾਬ ਦੇ ਵਿਆਹ ਵਾਲੇ ਘਰ ਨੂੰ ਦਿਖਾਇਆ ਗਿਆ ਹੈ| ਗੀਤ ਦੇ ਬੋਲ ਆਵੋ ਨੀ ਆਵੋ ਲਗਾਵੋ ਸ਼ਗਨਾਂ ਦੀ ਮਹਿੰਦੀ ਬੇਹੱਦ ਖੂਬਸੂਰਤੀ ਨਾਲ ਲਿਖੇ ਗਏ ਹਨ|

nankana

ਇਸ ਤੋਂ ਇਲਾਵਾ ਦੱਸ ਦੇਈਏ ਕਿ ਫ਼ਿਲਮpunjabi cinema   ਦਾ ਟ੍ਰੇਲਰ 14 ਜੂਨ ਨੂੰ ਰਿਲੀਜ਼ ਹੋ ਗਿਆ ਸੀ ਜਦੋਂ ਕਿ ਅਧਿਕਾਰਕ ਪੋਸਟਰ ਰਿਲੀਜ਼ ਹੋਇਆ ਸੀ ਤਾਂ ਆਉਂਦਿਆਂ ਹੀ ਇਹ ਵਾਇਰਲ ਹੋ ਗਿਆ ਸੀ। ਸੱਭ ਨੇ ਗੁਰਦਾਸ ਮਾਨ ਦੀ ਪੋਸਟਰ ‘ਚ ਦਿਖੀ ਲੁੱਕ ਦੀ ਕਾਫੀ ਤਾਰੀਫ ਕੀਤੀ ਸੀ। ਪੋਸਟਰ ‘ਚ ਗੁਰਦਾਸ ਮਾਨ Gurdas Maan ਇਕ ਬੱਚੇ ਨਾਲ ਚੱਲਦੇ ਨਜ਼ਰ ਆ ਰਹੇ ਹਨ ਤੇ ਪੁਰਾਣੇ ਪੰਜਾਬ ਦੇ ਸਮੇਂ ਦੇ ਮਿੱਟੀ ਨਾਲ ਬਣੇ ਘਰ ਵੀ ਸਾਫ ਦੇਖੇ ਜਾ ਰਹੇ ਹਨ|

https://www.youtube.com/watch?v=iMYs1pstc9s

ਦੱਸਣਯੋਗ ਹੈ ਕਿ ‘ਨਨਕਾਣਾ’punjabi cinema ਫਿਲਮ 6 ਜੁਲਾਈ 2018 ਨੂੰ ਤੁਹਾਡੇ ਨਜਦੀਕੀ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਆ ਰਹੀ ਹੈ| ਫਿਲਮ ‘ਚ ਗੁਰਦਾਸ ਮਾਨ Gurdas Maan ਤੋਂ ਇਲਾਵਾ ਅਦਾਕਾਰਾ ਕਵਿਤਾ ਕੌਸ਼ਿਕ ਤੇ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਮਨਜੀਤ ਮਾਨ ਦੁਆਰਾ ਡਾਇਰੈਕਟ ਕੀਤਾ ਗਿਆ ਹੈ| ਫ਼ਿਲਮ ਸ਼ਾਹ ਐਨ ਸ਼ਾਹ ਪਿਕਚਰਜ਼ ਤੇ ਸੈਵਨ ਕਲਰਸ ਮੋਸ਼ਨ ਪਿਕਚਰਜ਼ ਵਲੋਂ ਬਣਾਈ ਗਈ ਹੈ। ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਫਿਲਮ ਦੇ ਪ੍ਰੋਡਿਊਸਰ ਹਨ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ।

nankana


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network