ਫਿਲਮ 'ਰਾਕੇਟਰੀ ਦਿ ਨੰਬੀ ਇਫੈਕਟ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਆਰ. ਮਾਧਵਨ ਨੇ ਜਿੱਤਿਆ ਫੈਨਜ਼ ਦਾ ਦਿਲ

written by Pushp Raj | May 26, 2022

ਬਾਲੀਵੁੱਡ ਅਦਾਕਾਰ ਆਰ ਮਾਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਰਾਕੇਟਰੀ ਦਿ ਨੰਬੀ ਇਫੈਕਟ' ਫਿਲਮ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਇਸ ਵਾਰ ਕਾਨ ਫਿਲਮ ਫੈਸਟੀਵਲ ਵਿੱਚ ਵੀ ਇਸ ਫਿਲਮ ਦਾ ਵਰਲਡ ਪ੍ਰੀਮੀਅਰ ਲਾਂਚ ਕੀਤਾ ਗਿਆ ਸੀ। ਹੁਣ ਇਸ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਚੁੱਕਾ ਹੈ ਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।

image From instagram

ਆਰ ਮਾਧਵਨ ਦੀ ਮੋਸਟ ਅਵੇਟਿਡ ਫਿਲਮ 'ਰਾਕੇਟਰੀ : ਦਿ ਨਾਂਬੀ ਇਫੈਕਟ' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਅਦਾਕਾਰ ਆਰ ਮਾਧਵਨ ਨੇ ਖੁਦ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਕੈਪਸ਼ਨ ਦੀ ਬਜਾਏ, ਉਸਨੇ ਹੈਸ਼ਟੈਗ ਨਾਲ ਲਿਖਿਆ, 'ਰਾਕੇਟਰੀ ਫਿਲਮ ਮੋਸ਼ਨ ਪੋਸਟ 1'।

ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਆਰ. ਮਾਧਵਨ ਕਰ ਰਹੇ ਹਨ। ਫਿਲਮ 'ਚ ਉਹ ਵਿਗਿਆਨੀ ਨੰਬੀ ਨਾਰਾਇਣਨ ਦਾ ਕਿਰਦਾਰ ਵੀ ਨਿਭਾਅ ਰਹੇ ਹਨ। ਇਹ ਫਿਲਮ ਭਾਰਤੀ ਪੁਲਾੜ ਖੋਜ ਸੰਸਥਾ ਦੇ ਸਾਬਕਾ ਵਿਗਿਆਨੀ ਅਤੇ ਏਰੋਸਪੇਸ ਇੰਜੀਨੀਅਰ ਨੰਬੀ ਨਾਰਾਇਣਨ ਦੇ ਜੀਵਨ 'ਤੇ ਆਧਾਰਿਤ ਹੈ। ਇਹ ਫਿਲਮ 1 ਜੁਲਾਈ ਨੂੰ ਰਿਲੀਜ਼ ਹੋਵੇਗੀ। ਫਿਲਮ ਲਈ ਆਰ ਮਾਧਵਨ ਨੇ ਬਾਡੀ ਟਰਾਂਸਫਾਰਮੇਸ਼ਨ ਕੀਤਾ ਹੈ।

image From instagram

ਆਰ ਮਾਧਵਨ ਦੇ ਫਿਲਮੀ ਕਰੀਅਰ ਵਿੱਚ, ਕਾਨਸ 2022 ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸ ਸਾਲ ਕਾਨਸ ਫਿਲਮ ਫੈਸਟੀਵਲ ਦੌਰਾਨ ਵਿਸ਼ਵ ਦੇ ਮੰਚ 'ਤੇ, ਅਭਿਨੇਤਾ ਰਾਕੇਟਰੀ: ਦਿ ਨੰਬੀ ਇਫੈਕਟ ਨਾਲ ਆਪਣਾ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਹੈ। ਜੀ ਹਾਂ, ਇਸ ਫਿਲਮ ਦਾ ਕਾਨ ਫਿਲਮ ਫੈਸਟੀਵਲ ਵਿੱਚ ਵਰਲਡ ਪ੍ਰੀਮੀਅਰ ਹੋਇਆ।

image From instagram

ਹੋਰ ਪੜ੍ਹੋ: ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਕਾਸਟਿੰਗ 'ਚ ਹੋਏ ਬਦਲਾਅ, ਕੀ ਸ਼ਹਿਨਾਜ਼ ਗਿੱਲ ਬਣੀ ਰਹੇਗੀ ਸਲਮਾਨ ਖਾਨ ਦੀ ਫਿਲਮ ਦਾ ਹਿੱਸਾ?

ਦਰਸ਼ਕ ਇਸ ਫਿਲਮ ਦੇ ਮੋਸ਼ਨ ਪੋਸਟਰ ਦੇ ਵਿੱਚ ਆਰ ਮਾਧਵਨ ਦੇ ਫਰਸਟ ਲੁੱਕ ਨੂੰ ਵੇਖ ਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਫਿਲਮ ਬਤੌਰ ਨਿਰਦੇਸ਼ਕ ਤੇ ਅਦਾਕਾਰ ਇਸ ਫਿਲਮ ਨੂੰ ਕਰਨ ਲਈ ਆਰ ਮਾਧਵਨ ਨੂੰ ਵਧਾਈ ਦੇ ਰਹੇ ਹਨ। ਆਰ ਮਾਧਵਨ ਦੀ ਇਸ ਫਿਲਮ ਦੀ ਤਾਰੀਫ ਖ਼ੁਦ ਪੀਐਮ ਮੋਦੀ ਵੀ ਕਰ ਚੁੱਕੇ ਹਨ। ਪੀਐਮ ਮੋਦੀ ਨੇ ਟਵੀਟ ਕਰ ਆਰ ਮਾਧਵਨ ਨੂੰ ਵਧਾਈ ਦਿੱਤੀ ਅਤੇ ਮਾਧਵਨ ਨੇ ਵੀ ਉਨ੍ਹਾਂ ਦੇ ਟਵੀਟ ਦਾ ਰਿਪਲਾਈ ਕਰਕੇ ਧੰਨਵਾਦ ਕਿਹਾ।

You may also like