ਬੂਟੇ ਤੇ ਨਸੀਬੋ ਦੇ ਪਿਆਰ ਦੀ ਕਹਾਣੀ ਨੂੰ ਬਿਆਨ ਕਰਦਾ ਹੈ 'ਯਾਰਾ ਵੇ' ਫਿਲਮ ਦਾ ਇਹ ਨਵਾਂ ਗੀਤ, ਦੇਖੋ ਵੀਡੀਓ

Written by  Aaseen Khan   |  March 18th 2019 06:06 PM  |  Updated: March 18th 2019 06:06 PM

ਬੂਟੇ ਤੇ ਨਸੀਬੋ ਦੇ ਪਿਆਰ ਦੀ ਕਹਾਣੀ ਨੂੰ ਬਿਆਨ ਕਰਦਾ ਹੈ 'ਯਾਰਾ ਵੇ' ਫਿਲਮ ਦਾ ਇਹ ਨਵਾਂ ਗੀਤ, ਦੇਖੋ ਵੀਡੀਓ

ਬੂਟੇ ਤੇ ਨਸੀਬੋ ਦੇ ਪਿਆਰ ਦੀ ਕਹਾਣੀ ਨੂੰ ਬਿਆਨ ਕਰਦਾ ਹੈ 'ਯਾਰਾ ਵੇ' ਫਿਲਮ ਦਾ ਇਹ ਨਵਾਂ ਗੀਤ, ਦੇਖੋ ਵੀਡੀਓ : ਗਗਨ ਕੋਕਰੀ, ਯੁਵਰਾਜ ਹੰਸ ਅਤੇ ਮੋਨਿਕਾ ਗਿੱਲ ਦੀ ਆਉਣ ਵਾਲੀ ਫਿਲਮ 'ਯਾਰਾ ਵੇ' ਜਿਹੜੀ 5 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਕੁਝ ਦਿਨ ਪਹਿਲਾਂ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਹੁਣ ਇੱਕ ਵਾਰ ਫਿਰ ਫ਼ਿਲਮ ਦਾ ਦੂਜਾ ਰੋਮੈਂਟਿਕ ਗਾਣਾ 'ਤੂੰ ਮਿਲ ਜਾਏਂ' ਰਿਲੀਜ਼ ਹੋ ਚੁੱਕਿਆ ਹੈ। ਗੀਤ 'ਚ ਗਗਨ ਕੋਕਰੀ ਅਤੇ ਮੋਨਿਕਾ ਗਿੱਲ ਦੀ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਗਾਣੇ ਨੂੰ ਆਵਾਜ਼ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਨੇ ਅਤੇ ਮੰਨਤ ਨੂਰ ਨੇ ਦਿੱਤੀ ਹੈ। ਗਾਣੇ ਦੇ ਖੂਬਸੂਰਤ ਬੋਲ ਵੀ ਹੈਪੀ ਰਾਏਕੋਟੀ ਦੀ ਕਲਮ 'ਚੋਂ ਹੀ ਨਿੱਕਲੇ ਹਨ। ਗਾਣੇ ਦਾ ਮਿਊਜ਼ਿਕ ਗੁਰਮੀਤ ਵੱਲੋਂ ਦਿੱਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਖੂਬਸੂਰਤ ਗੀਤ ਦਾ ਅਨੰਦ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਮਾਣਿਆ ਜਾ ਰਿਹਾ ਹੈ।

ਹੋਰ ਵੇਖੋ : 'ਬਾਬਾ ਵੇ ਕਲਾ ਮਰੋੜ' ਗਾਣੇ ਨੂੰ 'ਬੈਂਡ ਵਾਜੇ' ਫਿਲਮ 'ਚ ਲੱਗਿਆ ਨਵਾਂ ਤੜਕਾ, ਦੇਖੋ ਵੀਡੀਓ

ਗਗਨ ਕੋਕਰੀ ਫਿਲਮ ‘ਚ ਬੂਟੇ ਨਾਮ ਦੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਮੋਨਿਕਾ ਗਿੱਲ ਜਿਹੜੇ ਨਸੀਬੋ ਦਾ ਰੋਲ ਨਿਭਾ ਰਹੇ ਹਨ। ਫਿਲਮ ‘ਚ 1947 ਵੇਲੇ ਦੀ ਦੋਸਤੀ ਅਤੇ ਪਿਆਰ ਦੀ ਕਹਾਣੀ ਨੂੰ ਦਰਸਾਇਆ ਜਾ ਰਿਹਾ ਹੈ।ਫਿਲਮ ‘ਚ ਰਘਬੀਰ ਬੋਲੀ ਦਾ ਵੀ ਅਹਿਮ ਕਿਰਦਾਰ ਹੈ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਮੋਨਿਕਾ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਦੀ ਅਦਾਕਾਰੀ ਦਾ ਕਮਾਲ ਵੀ ਦੇਖਣ ਨੂੰ ਮਿਲਣ ਵਾਲਾ ਹੈ। ਸਕਰੀਨ ਪਲੇਅ ਅਤੇ ਸੰਵਾਦ ਰੁਪਿੰਦਰ ਇੰਦਰਜੀਤ ਦੇ ਹਨ। ਅਤੇ ਫਿਲਮ ਨੂੰ ਪ੍ਰੋਡਿਊਸ ਬੱਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network