ਫ਼ਿਲਮ ਮੇਕਰ ਰਾਮ ਗੋਪਾਲ ਵਰਮਾ ਇੱਕ ਅਦਾਕਾਰਾ ਦੇ ਪੈਰਾਂ ਨੂੰ ਚੁੰਮਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ

written by Shaminder | December 09, 2022 11:02am

ਰਾਮ ਗੋਪਾਲ ਵਰਮਾ (Ram Gopal Verma) ਆਪਣੀਆਂ ਫ਼ਿਲਮਾਂ ਅਤੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੇ ਹਨ । ਪਰ ਹੁਣ ਉਨ੍ਹਾਂ ਦੀ ਇੱਕ ਤਸਵੀਰ ਨੇ ਸੋਸ਼ਲ ਮੀਡੀਆ ‘ਤੇ ਤੜਥੱਲੀ ਮਚਾ ਦਿੱਤੀ ਹੈ । ਇਸ ਤਸਵੀਰ ‘ਚ ਰਾਮ ਗੋਪਾਲ ਵਰਮਾ ਇੱਕ ਅਦਾਕਾਰਾ ਦੇ ਪੈਰਾਂ ਨੂੰ ਚੁੰਮਦੇ ਹੋਏ ਨਜ਼ਰ ਆ ਰਹੇ ਹਨ । ਜਿਸ ਤੋਂ ਬਾਅਦ ਰਾਮ ਗੋਪਾਲ ਵਰਮਾ ਦੀ ਇਸ ਤਸਵੀਰ ‘ਤੇ ਹਰ ਕੋਈ ਪ੍ਰਤੀਕਰਮ ਦੇ ਰਿਹਾ ਹੈ ।

ram gopal verma Image Source : Google

ਹੋਰ ਪੜ੍ਹੋ : ਬੀਰ ਸਿੰਘ ਨੂੰ ਜਸਬੀਰ ਜੱਸੀ ਨੇ ਦਿੱਤੀ ਸ਼ਗਨ ਦੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਦੇ ਨਾਲ ਹੀ ਕਈ ਸੋਸ਼ਲ ਮੀਡੀਆ ਯੂਜ਼ਰ ਨੇ ਤਾਂ ਫ਼ਿਲਮ ਮੇਕਰ ਨੂੰ ਟ੍ਰੋਲ ਵੀ ਕੀਤਾ ।ਇਸ ਵੀਡੀਓ ਨੇ ਇੰਟਰਨੈੱਟ ‘ਤੇ ਧੁਮ ਮਚਾ ਦਿੱਤੀ ਹੈ । ਫ਼ਿਲਮ ਮੇਕਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਅਦਾਕਾਰਾ ਆਸ਼ੂ ਰੈੱਡੀ ਦੇ ਪੈਰਾਂ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਅੰਬਰ ਵਸ਼ਿਸ਼ਟ ਅਤੇ ਸੈਵੀਨਾ ਦੀ ਆਵਾਜ਼ ‘ਚ ਫ਼ਿਲਮ ‘ਤੇਰੇ ਲਈ’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼

ਉਸ ਨੇ ਕਿਹਾ ਕਿ ਉਹ ਆਦਮੀ ਵੱਲੋਂ ਬਣਾਈਆਂ ਜੁੱਤੀਆਂ ਨੂੰ ਉਤਾਰ ਕੇ ਪ੍ਰਮਾਤਮਾ ਵੱਲੋਂ ਬਣਾਏ ਸੁੰਦਰ ਪੈਰਾਂ ਅਤੇ ਲੱਤਾਂ ‘ਤੇ ਪਿਆ ਰੀ ਵਰਖਾ ਕਰਨਾ ਚਾਹੁੰਦਾ ਹੈ । ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਦੱਸ ਦਈਏ ਫ਼ਿਲਮ ਮੇਕਰ ਰਾਮ ਗੋਪਾਲ ਵਰਮਾ ਜਲਦ ਹੀ ਆਪਣੀ ਫ਼ਿਲਮ ‘ਡੇਂਜ਼ਰਸ’ ਲੈ ਕੇ ਆ ਰਹੇ ਹਨ ।

Ram Gopal Verma

ਹਾਲ ਹੀ ‘ਚ ਉਹ ਫ਼ਿਲਮ ਦੇ ਪ੍ਰਮੋਸ਼ਨ ਨੂੰ ਲੈ ਕੇ ਹੋਸਟ ਆਸ਼ੂ ਰੈੱਡੀ ਦੇ ਸ਼ੋਅ ‘ਹੈਪੀ ਡੇਜ਼’ ‘ਚ ਪਹੁੰਚੇ ਸਨ ।ਇਸੇ ਦੌਰਾਨ ਉਨ੍ਹਾਂ ਨੇ ਇਹ ਇੰਟਰਵਿਊ ਸਾਂਝੀ ਕੀਤੀ ਹੈ ।ਵੀਡੀਓ ‘ਚ ਰਾਮ ਗੋਪਾਲ ਵਰਮਾ ਜਿੱਥੇ ਉਸ ਦੇ ਪੈਰਾਂ ਨੂੰ ਚੁੰਮ ਰਹੇ ਹਨ ਅਤੇ ਉਸ ਦੇ ਪੈਰਾਂ ‘ਤੇ ਮਸਾਜ ਵੀ ਕਰਦੇ ਦਿਖਾਈ ਦੇ ਰਹੇ ਹਨ ।

 

View this post on Instagram

 

A post shared by Ashu Reddy (@ashu_uuu)

You may also like