
ਨਵੇਂ ਸਾਲ ਦੇ ਮੌਕੇ ‘ਤੇ ਫ਼ਿਲਮ ਮੇਕਰ ਵਿਗਨੇਸ਼ ਸ਼ਿਵਨ (Vignesh Shivan) ਅਤੇ ਅਦਾਕਾਰਾ ਨਯਨਤਾਰਾ (Nayanthara) ਨੇ ਆਪਣੇ ਜੁੜਵਾ ਬੱਚਿਆਂ ਦੀ ਤਸਵੀਰ ਕੀਤੀ ਸਾਂਝੀ ਕੀਤੀ ਹੈ ।ਇਸ ਤਸਵੀਰ ‘ਚ ਨਯਨਤਾਰਾ ਅਤੇ ਵਿਗਨੇਸ਼ ਆਪਣੇ ਜੁੜਵਾ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ । ਫ਼ਿਲਮ ਮੇਕਰ ਨੇ ਆਪਣੇ ਬੇਟਿਆਂ ਦੇ ਨਾਲ ਨਯਨਤਾਰਾ ਦੀਆਂ ਅਣਵੇਖੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਉਸ ਨੇ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ।

ਹੋਰ ਪੜ੍ਹੋ : ਰਣਦੀਪ ਹੁੱਡਾ ਨੇ ਸਿੱਖਾਂ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ਫ਼ਿਲਮਾਂ ‘ਚ ‘ਸਿੱਖਾਂ ਨੂੰ ਕਾਮੇਡੀ ਰੋਲ ਹੀ ਦਿੱਤੇ ਜਾਂਦੇ ਹਨ’
ਜਿਸ ‘ਚ ਉਸ ਨੇ ਲਿਖਿਆ ‘ਦੋ ਪੁੱਤਰਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ, ਜੋ ਹਰ ਵਾਰ ਜਦੋਂ ਮੈਂ ਉਨ੍ਹਾਂ ਨੂੰ ਵੇਖਦਾ ਹਾਂ।ਮੇਰੀਆਂ ਅੱਖਾਂ ਦੇ ਅੱਥਰੂ ਮੇਰੇ ਬੁੱੱਲਾਂ ਤੱਕ ਆ ਜਾਂਦੇ ਹਨ ।ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ’। ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਕਰਣ ਔਜਲਾ ਸਿਰ ‘ਤੇ ਦਸਤਾਰ ਸਜਾਈ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਗਾਇਕ ਦਾ ਨਵਾਂ ਅੰਦਾਜ਼
ਨਯਨਤਾਰਾ ਅਤੇ ਵਿਗਨੇਸ਼ ਸ਼ਿਵਨ ਸੈਰੋਗੇਸੀ ਦੇ ਜ਼ਰੀਏ ਮਾਪੇ ਬਣੇ ਹਨ । ਉਨ੍ਹਾਂ ਨੇ ਵਿਆਹ ਤੋਂ ਚਾਰ ਮਹੀਨੇ ਬਾਅਦ ਹੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਸੀ । ਹਾਲਾਂਕਿ ਬਾਅਦ ‘ਚ ਦੋਨਾਂ ਨੂੰ ਕਾਨੂੰਨੀ ਪ੍ਰਕਿਰਿਆ ਚੋਂ ਵੀ ਗੁਜ਼ਰਨਾ ਪਿਆ ਸੀ ।ਤਾਮਿਲਨਾਡੂ ਦੇ ਸਿਹਤ ਮੰਤਰੀ ਨੇ ਵੀ ਇਸ ਮਾਮਲੇ ‘ਚ ਸਵਾਲ ਚੁੱਕੇ ਸਨ।
ਦੱਸ ਦਈਏ ਕਿ ਦੋਨਾਂ ਨੇ ਗੁਪਤ ਤਰੀਕੇ ਦੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਛੇ ਸਾਲ ਪਹਿਲਾਂ ਹੀ ਦੋਵਾਂ ਦਾ ਵਿਆਹ ਰਜਿਸਟਰਡ ਹੋ ਚੁੱਕਿਆ ਸੀ ।
View this post on Instagram