ਗੁਰਲੇਜ ਅਖਤਰ ਅਤੇ ਸਿੰਘ ਹਰਜੋਤ ਆਪਣੇ ਨਵੇਂ ਗੀਤ ‘ਫਿੰਗਰ ਪ੍ਰਿੰਟ’ ਦੇ ਨਾਲ ਪਾ ਰਹੇ ਧੱਕ

Written by  Shaminder   |  September 11th 2020 04:09 PM  |  Updated: September 11th 2020 04:11 PM

ਗੁਰਲੇਜ ਅਖਤਰ ਅਤੇ ਸਿੰਘ ਹਰਜੋਤ ਆਪਣੇ ਨਵੇਂ ਗੀਤ ‘ਫਿੰਗਰ ਪ੍ਰਿੰਟ’ ਦੇ ਨਾਲ ਪਾ ਰਹੇ ਧੱਕ

ਗੁਰਲੇਜ ਅਖਤਰ ਅਤੇ ਸਿੰਘ ਹਰਜੋਤ ਦਾ ਨਵਾਂ ਗੀਤ ‘ਫਿੰਗਰ ਪ੍ਰਿੰਟ’ ਰਿਲੀਜ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰਗਟ ਕੋਟਗੁਰੂ ਨੇ ਲਿਖੇ ਨੇ ਜਦੋਂਕਿ ਡਾਇਰੈਕਸ਼ਨ ਸੰਦੀਪ ਬੇਦੀ ਨੇ ਦਿੱਤੀ ਹੈ । ਗੀਤ ‘ਚ ਇੱਕ ਜੱਟੀ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਇੱਕ ਗੱਭਰੂ ਨੂੰ ਮਨ ਹੀ ਮਨ ਚਾਹੁੰਦੀ ਹੈ । ਪਰ ਗੱਭਰੂ ਹਮੇਸ਼ਾ ਉਸ ਨੂੰ ਇਹੀ ਕਹਿੰਦਾ ਹੈ ਕਿ ਉਹ ਉਸ ਨਾਲ ਯਾਰੀ ਨਾ ਲਾਵੇ ।

https://www.instagram.com/p/CE--FK9AKDB/

ਕਿਉਂਕਿ ਹਰ ਵੀਕੇਂਡ ‘ਤੇ ਉਸ ਦੀਆਂ ਪੇਸ਼ੀਆਂ ਪੈਂਦੀਆਂ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਪਿੱਛੇ ਜਿਹੇ ਕੁਲਵਿੰਦਰ ਬਿੱਲਾ ਦੇ ਨਾਲ ਆਏ ਉਨ੍ਹਾਂ ਦੇ ਗੀਤ ‘ਗੱਪ ਮਾਰਦਾ’ ਨੂੰ ਵੀ ਸਰੋਤਿਆਂ ਦਾ ਚੰਗਾ ਹੁੰਗਾਰਾ ਮਿਲਿਆ ਸੀ ।

https://www.instagram.com/p/CE3N9LDl2vX/

ਗੁਰਲੇਜ਼ ਅਖਤਰ ਦਾ ਪੂਰਾ ਪਰਿਵਾਰ ਹੀ ਸੰਗੀਤ ਨੂੰ ਸਮਰਪਿਤ ਹੈ ।ਉਨ੍ਹਾਂ ਦੇ ਪਤੀ ਅਤੇ ਗਾਇਕ ਕੁਲਵਿੰਦਰ ਕੈਲੀ ਵੀ ਇੱਕ ਪ੍ਰਸਿੱਧ ਗਾਇਕ ਹਨ । ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਜੈਸਮੀਨ ਅਖਤਰ ਅਤੇ ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ‘ਚ ਨਾਮ ਕਮਾ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network