Nankana Dialogue: "ਸਾਰਾ ਕੁਝ ਰੱਬ ਹੀ ਕਰਦਾ ਏ", ਜਵਾਬ ਦੇ ਕੇ ਫੱਸੇ ਗੁਰਦਾਸ ਮਾਨ

Reported by: PTC Punjabi Desk | Edited by: Gourav Kochhar  |  June 29th 2018 11:23 AM |  Updated: June 29th 2018 11:23 AM

Nankana Dialogue: "ਸਾਰਾ ਕੁਝ ਰੱਬ ਹੀ ਕਰਦਾ ਏ", ਜਵਾਬ ਦੇ ਕੇ ਫੱਸੇ ਗੁਰਦਾਸ ਮਾਨ

ਪਾਲੀਵੁੱਡ ਇੰਡਸਟਰੀ ਨੂੰ ਆਪਣੇ ਹਰੇਕ ਰੰਗ 'ਚ ਰੰਗਣ ਵਾਲੇ ਨਾਮੀ ਐਕਟਰ ਗੁਰਦਾਸ ਮਾਨ ਦੀ ਆਉਣ ਵਾਲੀ ਫਿਲਮ 'ਨਨਕਾਣਾ' ਇੰਨੀ ਦਿਨੀਂ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਗੁਰਦਾਸ ਮਾਨ ਦੀ 'ਨਨਕਾਣਾ' ਫਿਲਮ ਦਾ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ 'ਚ ਗੁਰਦਾਸ ਮਾਨ ਤੇ ਕਵਿਤਾ ਕੌਸ਼ਿਕ ਦੀ ਬੱਚੇ ਨਾਲ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਪ੍ਰੋਮੋ 'ਚ ਬੱਚੇ ਗੁਰਦਾਸ ਮਾਨ ਤੋਂ ਸਵਾਲ ਪੁੱਛਦਾ ਹੈ ਤੇ ਕਵਿਤਾ ਕੌਸ਼ਿਕ ਆਖਦੀ ਹੈ, ''ਅੱਜ ਫਸਗੇ ਤੁਸੀਂ ਮਾਸਟਰ ਜੀ''। ਦੱਸ ਦੇਈਏ ਕਿ ਪ੍ਰੋਮੋ ਡਾਇਲਾਗ ਨੂੰ ਗੁਰਦਾਸ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਹੈ। ਇਸ ਡਾਇਲਾਗ ਪ੍ਰੋਮੋ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਡਾਇਲਾਗ ਪ੍ਰੋਮੋ ਰਿਲੀਜ਼ ਹੁੰਦਿਆਂ ਹੀ ਸੁਰਖੀਆਂ 'ਚ ਆ ਗਿਆ ਤੇ ਇਸ ਨੇ ਲੋਕਾਂ 'ਚ ਫਿਲਮ ਪ੍ਰਤੀ ਉਤਸ਼ਾਹ ਹੋਰ ਵਧਾ ਦਿੱਤਾ ਹੈ।

https://www.facebook.com/GurdasMaan/videos/818485905024006/

ਦੱਸਣਯੋਗ ਹੈ ਕਿ ਸੈਵਨ ਕਲਰਸ ਮੋਸ਼ਨ ਪਿਕਚਰਸ ਨੇ 'ਨਨਕਾਣਾ' ਫਿਲਮ ਲਈ ਸ਼ਾਹ ਐਨ ਸ਼ਾਹ ਪਿਕਚਰਜ਼ ਨਾਲ ਹੱਥ ਮਿਲਾਇਆ ਹੈ, ਜਿਹੜੇ ਪਹਿਲਾਂ ਪਰਮਵੀਰ ਚੱਕਰ ਨਾਲ ਨਿਵਾਜੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਫਿਲਮ ਬਣਾ ਚੁੱਕੇ ਹਨ।

gurdas maan

'ਨਨਕਾਣਾ' ਫਿਲਮ 'ਚ ਗੁਰਦਾਸ ਮਾਨ Gurdas Maan, ਕਵਿਤਾ ਕੌਸ਼ਿਕ ਤੇ ਟੀ. ਵੀ. ਸੀਰੀਅਲਜ਼ ਦੇ ਅਭਿਨੇਤਾ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ 1947 ਦੀ ਵੰਡ ਨੂੰ ਦਰਸਾਉਂਦੀ ਹੈ। ਫਿਲਮ ਦਾ ਟਰੇਲਰ ਜ਼ਬਰਦਸਤ ਤੇ ਭਾਵੁਕ ਕਰਨ ਵਾਲਾ ਹੈ। ਇਹ ਫਿਲਮ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੁਨੇਹਾ ਦੇਵੇਗੀ। ਫਿਲਮ ਨੂੰ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਦੇ ਨਾਲ ਸੁਮੀਤ ਸਿੰਘ ਨੇ ਕੋ-ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ 'ਚ ਇਹ ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਵੇਗੀ।

nankana


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network