ਆਲੀਆ ਭੱਟ ਦੀ ਪਹਿਲੀ ਹਾਲੀਵੁੱਡ ਫ਼ਿਲਮ ਦਾ ਫਰਸਟ ਲੁੱਕ ਆਇਆ ਸਾਹਮਣੇ, ਦੇਖਣ ਨੂੰ ਮਿਲ ਰਿਹਾ ਹੈ ਜ਼ਬਰਦਸਤ ਐਕਸ਼ਨ, ਦੇਖੋ ਵੀਡੀਓ

Written by  Lajwinder kaur   |  September 25th 2022 11:16 AM  |  Updated: September 25th 2022 11:24 AM

ਆਲੀਆ ਭੱਟ ਦੀ ਪਹਿਲੀ ਹਾਲੀਵੁੱਡ ਫ਼ਿਲਮ ਦਾ ਫਰਸਟ ਲੁੱਕ ਆਇਆ ਸਾਹਮਣੇ, ਦੇਖਣ ਨੂੰ ਮਿਲ ਰਿਹਾ ਹੈ ਜ਼ਬਰਦਸਤ ਐਕਸ਼ਨ, ਦੇਖੋ ਵੀਡੀਓ

Alia Bhatt's Hollywood debutਆਲੀਆ ਭੱਟ ਇਨ੍ਹੀਂ ਦਿਨੀਂ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਦੀ ਇੱਕ ਫ਼ਿਲਮ ਰਿਲੀਜ਼ ਨਹੀਂ ਹੋਈ ਕਿ ਦੂਜੀ ਫ਼ਿਲਮ ਦਰਸ਼ਕਾਂ ਵਿੱਚ ਧਮਾਲ ਮਚਾਉਣ ਲਈ ਤਿਆਰ ਹੈ। ਇਸ ਸਾਲ ਆਲੀਆ ਕਮਾਲ ਕਰ ਰਹੀ ਹੈ, ਅਭਿਨੇਤਰੀ ਦੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ ਹਨ ਅਤੇ ਲੋਕਾਂ ਨੇ ਹਰ ਫ਼ਿਲਮ ਨੂੰ ਪੂਰਾ ਪਿਆਰ ਦਿੱਤਾ ਹੈ।

ਜੇਕਰ ਤੁਸੀਂ ਵੀ ਆਲੀਆ ਦੀ ਐਕਟਿੰਗ ਦੇ ਦੀਵਾਨੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਆਲੀਆ ਦੀ ਪਹਿਲੀ ਹਾਲੀਵੁੱਡ ਫ਼ਿਲਮ ਵਿੱਚ ਲੁੱਕ ਸਾਹਮਣੇ ਆ ਚੁੱਕੀ ਹੈ।

ਹੋਰ ਪੜ੍ਹੋ : ਪਹਿਲੀ ਵਾਰ ਬੇਟੇ ਆਰੀਅਨ ਦੀ ਗ੍ਰਿਫਤਾਰੀ 'ਤੇ ਬੋਲੀ ਮਾਂ ਗੌਰੀ ਖ਼ਾਨ, ਦੱਸਿਆ ਉਸ ਸਮੇਂ ਪਰਿਵਾਰ ਅਤੇ ਸ਼ਾਹਰੁਖ ਖ਼ਾਨ ਦੀ ਕੀ ਸੀ ਹਾਲਤ

alia bhatt image image source Instagram

ਆਲੀਆ ਭੱਟ ਨੇ ਹਾਲ ਹੀ 'ਚ ਆਪਣੀ ਪਹਿਲੀ ਹਾਲੀਵੁੱਡ ਫ਼ਿਲਮ ਦਾ ਲੁੱਕ ਸ਼ੇਅਰ ਕੀਤਾ ਹੈ। ਇਸ ਫ਼ਿਲਮ ਦਾ ਨਾਂ 'ਹਾਰਟ ਆਫ ਸਟੋਨ' ਹੈ। ਇਸ ਫ਼ਿਲਮ 'ਚ ਗਾਲ ਗਾਡੋਟ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਗਾਲ ਗਾਡੋਟ ਉਹੀ ਅਦਾਕਾਰਾ ਹੈ ਜਿਸ ਨੇ 'ਸੁਪਰ ਵੂਮੈਨ' ਦਾ ਕਿਰਦਾਰ ਨਿਭਾਇਆ ਸੀ।

inside image of alia bhatt hollywood movie image source Instagram

Heart of Stone ਫ਼ਿਲਮ 'ਚ ਆਲੀਆ 'ਕਾਇਆ ਧਵਨ' ਨਾਂ ਦੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਜੈਮੀ ਡੋਰਨਨ ਵੀ ਨਜ਼ਰ ਆਉਣਗੇ। 'ਹਾਰਟ ਆਫ ਸਟੋਨ' 'ਚ ਵੀ ਆਲੀਆ ਦੀ ਝਲਕ ਦਿਖਾਈ ਗਈ ਹੈ ਅਤੇ ਫ਼ਿਲਮ ਦੇ ਇਸ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ 'ਚ ਕਾਫੀ ਐਕਸ਼ਨ ਹੋਣ ਵਾਲਾ ਹੈ।

see first look of alia bhatt movie image source Instagram

ਆਲੀਆ ਭੱਟ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਆਲੀਆ ਭੱਟ ਦੀਆਂ ਹੁਣ ਤੱਕ ਤਿੰਨ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਹਾਲ ਹੀ 'ਚ  ਪਤੀ ਰਣਬੀਰ ਕਪੂਰ ਨਾਲ ਆਲੀਆ ਦੀ ਪਹਿਲੀ ਫ਼ਿਲਮ 'ਬ੍ਰਹਮਾਸਤਰ' ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network