ਕੋਰੋਨਾ ਨਾਲ ਪਹਿਲਾਂ ਮੀਕਾ ਸਿੰਘ ਦੀ ਭੂਆ ਤੇ ਫਿਰ ਭਾਬੀ ਦਾ ਹੋਇਆ ਦਿਹਾਂਤ

written by Rupinder Kaler | April 21, 2021 11:45am

ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਇਸ ਵਾਇਰਸ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ । ਗਾਇਕ ਮੀਕਾ ਸਿੰਘ ਦੇ ਪਰਿਵਾਰ ਵਿੱਚ ਕੋਰੋਨਾ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ । ਹਾਲ ਹੀ ਵਿੱਚ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਪੋਸਟ ਸਾਂਝੀ ਕੀਤੀ ਹੈ।

ਹੋਰ ਪੜ੍ਹੋ :

ਜਾਣੋ ਕਿਉਂ ਚੜ੍ਹਿਆ ਗਾਇਕ ਸ਼ੈਰੀ ਮਾਨ ਦਾ ਪਾਰਾ, ਨਜ਼ਰ ਲਗਾਉਣ ਵਾਲਿਆਂ ਨੂੰ ਪਾਈ ਝਾੜ, ਦੇਖੋ ਵੀਡੀਓ

ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਕੋਰੋਨਾ ਨਾਲ ਉਹਨਾਂ ਦੀ ਭਰਜਾਈ ਦੀ ਮੌਤ ਹੋ ਗਈ ਹੈ । ਮੀਕਾ ਸਿੰਘ ਨੇ ਆਪਣੀ ਭਰਜਾੲi ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਮੇਰੇ ਪਿਆਰੇ ਭਾਬੀ ਜੀ ਰਾਜਨਦੀਪ ਕੌਰ ਨੀਨੂੰ ਮੇਰੇ ਚਚੇਰੇ ਭਰਾ ਰਿੰਮੀ ਸਿੰਘ ਦੀ ਘਰ ਵਾਲੀ ਕੋਵਿਡ ਦੀ ਬਿਮਾਰੀ ਕਰਕੇ ਸਾਨੂੰ ਛੱਡ ਕੇ ਚਲੇ ਗਏ ।

ਲੱਗਦਾ ਹੈ ਪ੍ਰਮਾਤਮਾ ਸਾਡਾ ਇਮਤਿਹਾਨ ਲੈ ਰਿਹਾ ਹੈ । ਕੁਝ ਦਿਨ ਪਹਿਲਾਂ ਇਸੇ ਹਸਪਤਾਲ ਵਿੱਚ ਸਾਡੇ ਭੂਆ ਜੀ ਸਾਨੂੰ ਛੱਡ ਕੇ ਚਲੇ ਗਏ । ਵਾਹਿਗਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ’ ।

You may also like